ਇੰਗਲੈਂਡ ਟੈਸਟ ਟੀਮ ਦੇ ਮੁੱਖ ਕੋਚ ਬਣ ਸਕਦੇ ਹਨ ਰਾਹੁਲ ਦ੍ਰਾਵਿੜ! ECB ਦੀ ਸੂਚੀ ‘ਚ ਸ਼ਾਮਲ ਵੱਡਾ ਨਾਮ

ਨਿਊਜ਼ ਪੰਜਾਬ

13 ਜੁਲਾਈ,2026

ਭਾਰਤ ਦੇ ਸਾਬਕਾ ਮੁੱਖ ਕੋਚ ਰਾਹੁਲ ਦ੍ਰਾਵਿੜ ਇੰਗਲੈਂਡ ਦੀ ਟੈਸਟ ਟੀਮ ਦੇ ਨਵੇਂ ਕੋਚ ਬਣਨ ਦੀ ਦੌੜ ਵਿੱਚ ਮਜ਼ਬੂਤ ਦਾਅਵੇਦਾਰ ਵਜੋਂ ਉਭਰੇ ਹਨ। ਬ੍ਰੈਂਡਨ ਮੈਕੁਲਮ ਦੇ ਅਹੁਦਾ ਛੱਡਣ ਤੋਂ ਬਾਅਦ ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ECB) ਨਵੇਂ ਕੋਚ ਦੀ ਭਾਲ ਕਰ ਰਿਹਾ ਹੈ, ਜਿਸ ਵਿੱਚ ਦ੍ਰਾਵਿੜ ਦਾ ਨਾਮ ਵੀ ਪ੍ਰਮੁੱਖ ਉਮੀਦਵਾਰਾਂ ਵਿੱਚ ਸ਼ਾਮਲ ਹੈ। ਰਿਪੋਰਟਾਂ ਮੁਤਾਬਕ ਐਂਡੀ ਫਲਾਵਰ, ਐਂਡਰਿਊ ਫਲਿੰਟਾਫ ਅਤੇ ਜਸਟਿਨ ਲੈਂਗਰ ਵੀ ਇਸ ਦੌੜ ਵਿੱਚ ਹਨ। ਦ੍ਰਾਵਿੜ ਦੀ ਕੋਚਿੰਗ ਹੇਠ ਭਾਰਤ ਨੇ 2024 ਦਾ ਟੀ-20 ਵਿਸ਼ਵ ਕੱਪ ਜਿੱਤਿਆ ਅਤੇ 2023 ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਤੱਕ ਦਾ ਸਫ਼ਰ ਤੈਅ ਕੀਤਾ। ਨੌਜਵਾਨ ਖਿਡਾਰੀਆਂ ਨੂੰ ਤਿਆਰ ਕਰਨ ਅਤੇ ਲੰਬੇ ਸਮੇਂ ਦੀ ਯੋਜਨਾਬੰਦੀ ਵਿੱਚ ਉਨ੍ਹਾਂ ਦੀ ਕਾਬਲੀਅਤ ਨੂੰ ਦੇਖਦੇ ਹੋਏ ਉਹ ਇਸ ਅਹਿਮ ਅਹੁਦੇ ਲਈ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਹਨ।