ਨਿਊਜ਼ ਪੰਜਾਬ
12 ਜੁਲਾਈ,2026
ਦਿਲਜੀਤ ਦੋਸਾਂਝ ਦੀ ਬਹੁਚਰਚਿਤ ਫ਼ਿਲਮ ‘ਸਤਲੁਜ’ ਨੂੰ ਲੈ ਕੇ ਵਿਵਾਦ ਹੋਰ ਗਹਿਰਾ ਹੋ ਗਿਆ ਹੈ। ਭਾਰਤ ਵਿੱਚ ਰਿਲੀਜ਼ ਤੋਂ ਸਿਰਫ਼ ਤਿੰਨ ਦਿਨਾਂ ਬਾਅਦ ZEE5 ਤੋਂ ਹਟਾਈ ਗਈ ਇਹ ਫ਼ਿਲਮ ਹੁਣ ਪਲੇਟਫਾਰਮ ਦੀ ਅੰਤਰਰਾਸ਼ਟਰੀ ਲਾਇਬ੍ਰੇਰੀ ਤੋਂ ਵੀ ਹਟਾ ਦਿੱਤੀ ਗਈ ਹੈ, ਜਿਸ ਕਾਰਨ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਅਤੇ ਦੱਖਣੀ ਏਸ਼ੀਆਈ ਭਾਈਚਾਰੇ ਵਿੱਚ ਵੀ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ। ਅਸਲ ਵਿੱਚ ‘ਪੰਜਾਬ ’95’ ਨਾਮ ਨਾਲ ਬਣੀ ਇਸ ਫ਼ਿਲਮ ਨੂੰ ਸੈਂਸਰ ਬੋਰਡ ਵੱਲੋਂ ਕਈ ਕੱਟਾਂ ਦੀ ਸਿਫ਼ਾਰਸ਼ ਤੋਂ ਬਾਅਦ ਰਿਲੀਜ਼ ਵਿੱਚ ਲੰਬਾ ਵਿਲੰਬ ਝੱਲਣਾ ਪਿਆ। ਫ਼ਿਲਮ ਦੇ ਹਟਾਏ ਜਾਣ ‘ਤੇ ਦਿਲਜੀਤ ਦੋਸਾਂਝ ਅਤੇ ਨਿਰਦੇਸ਼ਕ ਹਨੀ ਤ੍ਰੇਹਨ ਨੇ ਨਿਰਾਸ਼ਾ ਜਤਾਉਂਦੇ ਹੋਏ ਕਿਹਾ ਹੈ ਕਿ ਉਹ ਇਸ ਨੂੰ ਦੁਬਾਰਾ ਦਰਸ਼ਕਾਂ ਤੱਕ ਪਹੁੰਚਾਉਣ ਲਈ ਨਵੇਂ ਪਲੇਟਫਾਰਮ ਦੀ ਭਾਲ ਕਰ ਰਹੇ ਹਨ।
