“ਰੱਬ ਦੇ ਫ਼ੈਸਲੇ ਦੇਰ ਨਾਲ ਸਮਝ ਆਉਂਦੇ ਹਨ, ਗਲਤ ਨਹੀਂ ਹੁੰਦੇ”

ਨਿਊਜ ਪੰਜ਼ਾਬ

12 ਜੁਲਾਈ,2026

ਕਈ ਵਾਰ ਜ਼ਿੰਦਗੀ ਵਿੱਚ ਕੁਝ ਲੋਕ ਅਚਾਨਕ ਸਾਡੇ ਤੋਂ ਦੂਰ ਹੋ ਜਾਂਦੇ ਹਨ ਅਤੇ ਉਸ ਵੇਲੇ ਇਹ ਘਾਟ ਬਹੁਤ ਦੁੱਖ ਦਿੰਦੀ ਹੈ। ਪਰ ਸਮਾਂ ਸਿਖਾਉਂਦਾ ਹੈ ਕਿ ਹਰ ਵਿਛੋੜਾ ਨੁਕਸਾਨ ਨਹੀਂ ਹੁੰਦਾ, ਕਈ ਵਾਰ ਉਹ ਸਾਡੀ ਭਲਾਈ ਲਈ ਹੁੰਦਾ ਹੈ। ਜੋ ਰਿਸ਼ਤੇ ਸੱਚੇ ਹੁੰਦੇ ਹਨ, ਉਹ ਹਰ ਹਾਲਤ ਵਿੱਚ ਨਾਲ ਖੜ੍ਹੇ ਰਹਿੰਦੇ ਹਨ, ਜਦਕਿ ਝੂਠੇ ਇਰਾਦੇ ਵਾਲੇ ਲੋਕ ਇੱਕ ਨਾ ਇੱਕ ਦਿਨ ਆਪਣੇ ਆਪ ਦੂਰ ਹੋ ਜਾਂਦੇ ਹਨ। ਇਸ ਲਈ ਜੋ ਬੀਤ ਗਿਆ ਉਸ ‘ਤੇ ਅਫ਼ਸੋਸ ਕਰਨ ਦੀ ਬਜਾਏ, ਰੱਬ ਦੀ ਰਜ਼ਾ ‘ਤੇ ਭਰੋਸਾ ਰੱਖੋ। ਕਈ ਵਾਰ ਬੰਦ ਹੋਇਆ ਇੱਕ ਦਰਵਾਜ਼ਾ, ਤੁਹਾਡੇ ਲਈ ਹੋਰ ਵਧੀਆ ਰਾਹ ਖੋਲ੍ਹਣ ਦੀ ਸ਼ੁਰੂਆਤ ਹੁੰਦਾ ਹੈ।