11 ਅਤੇ 12 ਜੁਲਾਈ ਨੂੰ ਪੰਜਾਬ ਦੇ ਸਰਕਾਰੀ ਸਕੂਲ ਰਹਿਣਗੇ ਖੁੱਲ੍ਹੇ, ਸਿੱਖਿਆ ਵਿਭਾਗ ਦੇ ਨਵੇਂ ਹੁਕਮ ਜਾਰੀ

ਨਿਊਜ਼ ਪੰਜਾਬ

10 ਜੁਲਾਈ,2026

ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਜਾਰੀ ਹਦਾਇਤਾਂ ਮੁਤਾਬਕ 11 ਅਤੇ 12 ਜੁਲਾਈ ਨੂੰ ਐੱਸ.ਆਈ.ਆਰ. 2026 ਸਬੰਧੀ ਲੱਗਣ ਵਾਲੇ ਸਪੈਸ਼ਲ ਕੈਂਪਾਂ ਦੇ ਮੱਦੇਨਜ਼ਰ ਸੂਬੇ ਦੇ ਸਾਰੇ ਸਰਕਾਰੀ ਅਤੇ ਏਡਿਡ ਸਕੂਲ ਆਮ ਦਿਨਾਂ ਵਾਂਗ ਖੁੱਲ੍ਹੇ ਰਹਿਣਗੇ।

ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਸਕੂਲਾਂ ਦਾ ਸਮੂਹ ਸਟਾਫ਼ ਆਪਣੀ ਡਿਊਟੀ ‘ਤੇ ਹਾਜ਼ਰ ਰਹੇਗਾ ਅਤੇ ਮਾਨਯੋਗ ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਐੱਸ.ਆਈ.ਆਰ. ਨਾਲ ਸੰਬੰਧਿਤ ਟੀਮਾਂ ਨੂੰ ਪੂਰਾ ਸਹਿਯੋਗ ਦੇਵੇਗਾ। ਇਹ ਫੈਸਲਾ ਚੋਣ ਪ੍ਰਕਿਰਿਆ ਨੂੰ ਸੁਚਾਰੂ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਅਮਲ ਵਿੱਚ ਲਿਆਉਣ ਲਈ ਕੀਤਾ ਗਿਆ ਹੈ।