ਮਹਾਰਾਜਾ ਰਣਜੀਤ ਸਿੰਘ ਦੇ ਸ਼ਹੀਦੀ ਦਿਹਾੜੇ ਲਈ 434 ਸਿੱਖ ਸ਼ਰਧਾਲੂਆਂ ਨੂੰ ਮਿਲੇ ਪਾਕਿਸਤਾਨ ਦੇ ਵੀਜ਼ੇ

ਨਿਊਜ਼ ਪੰਜਾਬ

19 ਜੂਨ 2026

ਲਾਹੌਰ ਸਥਿਤ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ‘ਤੇ ਮਨਾਏ ਜਾਣ ਵਾਲੇ ਸ਼ਹੀਦੀ ਦਿਹਾੜੇ ਵਿੱਚ ਸ਼ਮੂਲੀਅਤ ਲਈ ਭਾਰਤ ਦੇ ਵੱਖ-ਵੱਖ ਰਾਜਾਂ ਦੇ 434 ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਹਾਈ ਕਮਿਸ਼ਨ ਵੱਲੋਂ ਵੀਜ਼ੇ ਜਾਰੀ ਕੀਤੇ ਗਏ ਹਨ। ਇਹ ਜੱਥਾ 21 ਜੂਨ ਨੂੰ ਅਟਾਰੀ-ਵਾਘਾ ਸਰਹੱਦ ਰਾਹੀਂ ਪਾਕਿਸਤਾਨ ਲਈ ਰਵਾਨਾ ਹੋਵੇਗਾ। ਜਾਰੀ ਕੀਤੇ ਗਏ ਵੀਜ਼ਿਆਂ ਵਿੱਚ ਸ਼੍ਰੋਮਣੀ ਕਮੇਟੀ ਨੂੰ 290, ਹਰਿਆਣਾ ਕਮੇਟੀ ਨੂੰ 66, ਦਿੱਲੀ ਕਮੇਟੀ ਨੂੰ 61 ਅਤੇ ਉੱਤਰਾਖੰਡ ਦੇ ਸ਼ਰਧਾਲੂਆਂ ਨੂੰ 17 ਵੀਜ਼ੇ ਮਿਲੇ ਹਨ। ਵੀਜ਼ੇ ਪ੍ਰਾਪਤ ਕਰਨ ਤੋਂ ਬਾਅਦ ਸ਼ਰਧਾਲੂ ਆਪਣੇ-ਆਪਣੇ ਰਾਜਾਂ ਵੱਲ ਰਵਾਨਾ ਹੋ ਗਏ ਹਨ, ਜਿੱਥੋਂ ਉਹ ਧਾਰਮਿਕ ਯਾਤਰਾ ਲਈ ਪਾਕਿਸਤਾਨ ਜਾਣਗੇ।