ਨਿਊਜ਼ ਪੰਜਾਬ
31 ਮਈ 2026
“ਗਲਤ ਰਾਹ ਤੋਂ ਸਹੀ ਦਿਸ਼ਾ ਵੱਲ”
ਜ਼ਿੰਦਗੀ ਵਿੱਚ ਕਈ ਵਾਰ ਅਸੀਂ ਗਲਤ ਫ਼ੈਸਲੇ ਲੈ ਲੈਂਦੇ ਹਾਂ, ਗਲਤ ਲੋਕਾਂ ’ਤੇ ਭਰੋਸਾ ਕਰ ਲੈਂਦੇ ਹਾਂ ਜਾਂ ਅਜਿਹੇ ਰਸਤੇ ’ਤੇ ਨਿਕਲ ਪੈਂਦੇ ਹਾਂ ਜੋ ਸਾਨੂੰ ਮੰਜ਼ਿਲ ਤੋਂ ਦੂਰ ਲੈ ਜਾਂਦਾ ਹੈ। ਪਰ ਇਸ Quote ਦਾ ਸੰਦੇਸ਼ ਹੈ ਕਿ ਬੀਤਿਆ ਸਮਾਂ ਜਾਂ ਕੀਤੀਆਂ ਗਲਤੀਆਂ ਸਾਨੂੰ ਹਮੇਸ਼ਾ ਲਈ ਬੰਨ੍ਹ ਕੇ ਨਹੀਂ ਰੱਖਦੀਆਂ।
ਜੇ ਅੱਜ ਸਾਨੂੰ ਅਹਿਸਾਸ ਹੋ ਜਾਵੇ ਕਿ ਅਸੀਂ ਗਲਤ ਦਿਸ਼ਾ ਵੱਲ ਜਾ ਰਹੇ ਹਾਂ, ਤਾਂ ਹਿੰਮਤ ਕਰਕੇ ਰੁਖ ਬਦਲਣਾ ਹੀ ਅਸਲ ਸਿਆਣਪ ਹੈ। ਸਹੀ ਰਸਤੇ ਵੱਲ ਮੁੜਨ ਲਈ ਨਾ ਉਮਰ ਰੁਕਾਵਟ ਹੈ, ਨਾ ਹਾਲਾਤ।
