ਨਿਊਜ਼ ਪੰਜਾਬ
29 ਮਈ 2026
ਪੰਜਾਬ ਦੀਆਂ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਦੀਆਂ ਚੋਣਾਂ ਦੇ ਆ ਰਹੇ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 294 ਸੀਟਾਂ ‘ਤੇ ਜਿੱਤ ਦਰਜ ਕੀਤੀ ਹੈ। ਮੰਡੀ ਗੋਬਿੰਦਗੜ੍ਹ, ਧੂਰੀ, ਸਮਰਾਲਾ, ਮਲੋਟ ਅਤੇ ਨਾਭਾ ਸਮੇਤ ਕਈ ਸ਼ਹਿਰਾਂ ਵਿੱਚ AAP ਨੇ ਵੱਡੀ ਬੜ੍ਹਤ ਬਣਾਈ ਹੈ। ਧੂਰੀ ਵਿੱਚ 21 ਵਿੱਚੋਂ 20 ਵਾਰਡ ਜਿੱਤ ਕੇ ਪਾਰਟੀ ਨੇ ਆਪਣਾ ਦਬਦਬਾ ਸਾਬਤ ਕੀਤਾ, ਜਦਕਿ ਗਿੱਦੜਬਾਹਾ ਵਿੱਚ ਵੀ AAP ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਦੂਜੇ ਪਾਸੇ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਕੁਝ ਖੇਤਰਾਂ ਵਿੱਚ ਸਫਲਤਾ ਮਿਲੀ ਹੈ, ਪਰ ਸਮੁੱਚੇ ਤੌਰ ‘ਤੇ AAP ਸਭ ਤੋਂ ਮਜ਼ਬੂਤ ਪਾਰਟੀ ਵਜੋਂ ਉਭਰ ਕੇ ਸਾਹਮਣੇ ਆਈ ਹੈ।
