ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਯੁਵਕ ਮੇਲੇ ਦੀਆਂ ਰੌਣਕਾਂ ਵਿੱਚ ਅੱਜ ਵਾਈਸ ਚਾਂਸਲਰ ਡਾ . ਸਤਿਬੀਰ ਸਿੰਘ ਗੋਸਲ,ਪੰਜਾਬੀ ਲੋਕ ਗਾਇਕ ਪੰਮੀ ਬਾਈ, ਬਾਈ ਹਰਦੀਪ ਮੋਹਾਲੀ, ਸੁਖਵਿੰਦਰ ਸੁੱਖੀ, ਸੰਗੀਤਕਾਰ ਕੁਲਜੀਤ ਜਲੰਧਰ, ਗੁਰਪ੍ਰੀਤ ਸਿੰਘ ਤੂਰ, ਡਾ਼ ਹਰਿੰਦਰ ਕੌਰ ਹੁੰਦਲ, ਰਵਿੰਦਰ ਰੰਗੂਵਾਲ,ਸਤਨਾਮ ਪੰਜਾਬੀ, ਜਸਦੇਵ ਸੇਖੋਂ, ਯਸ਼ਵਿੰਦਰ ਜੱਗੀ ਯੂ ਕੇ, ਅਰਸ਼ਜੋਤ ਕੌਰ, ਪ੍ਰਿੰਸੀਪਲ ਕੁਲਦੀਪ ਕੌਰ ਧਾਲੀਵਾਲ, ਜੱਸੀ ਲੌਂਗੋਵਾਲ ਤੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੇ ਦਰਸ਼ਨ ਨਸੀਬ ਹੋਏ। ਭਲਾ ਹੋਵੇ ਡਾ. ਨਿਰਮਲ ਜੌੜਾ ਤੇ ਡਾ. ਰੁਪਿੰਦਰ ਕੌਰ ਤੂਰ ਦਾ, ਜਿੰਨਾ ਦਾ ਬੁਲਾਵਾ ਮੇਰੇ ਲਈ ਹੁਕਮ ਵਰਗਾ ਹੁੰਦਾ ਹੈ। 
ਗੁਰਭਜਨ ਗਿੱਲ
