ਗੁਰਸਿੱਖa ਫੈਮਿਲੀ ਕਲੱਬ ਵੱਲੋਂ ਮਾਤਾ ਗੁਰਮੀਤ ਕੌਰ ਦੀ ਅੰਤਿਮ ਅਰਦਾਸ ਮੌਕੇ ਪੰਛੀਆਂ ਲਈ ਪਾਣੀ ਦੇ ਬਰਤਨਾਂ ਅਤੇ ਪੌਦਿਆ ਦਾ ਲੰਗਰ ਲਗਾਇਆ

News Punjab

Ludhiana, 24 May

ਗੁਰਸਿੱਖa ਫੈਮਿਲੀ ਕਲੱਬ ਵੱਲੋਂ 24 ਮਈ ਨੂੰ ਗੁਰਦੁਆਰਾ ਨਿਰਮੋਲਕ ਹੀਰਾ, ਅਮਨ ਨਗਰ, ਜਲੰਧਰ ਬਾਈਪਾਸ, ਲੁਧਿਆਣਾ ਵਿਖੇ ਮਾਤਾ ਗੁਰਮੀਤ ਕੌਰ ਜੀ, ਪਤਨੀ ਗਿਆਨੀ ਦਲੇਰ ਸਿੰਘ ਜੀ ਦੀ ਅੰਤਿਮ ਅਰਦਾਸ ਮੌਕੇ ਪੰਛੀਆਂ ਲਈ ਪਾਣੀ ਦੇ ਬਰਤਨਾਂ ਦਾ ਲੰਗਰ ਲਗਾਇਆ ਗਿਆ।

ਇਸ ਮੌਕੇ ਕਲੱਬ ਮੈਂਬਰਾਂ ਵੱਲੋਂ ਗਰਮੀ ਦੇ ਮੌਸਮ ਵਿੱਚ ਪੰਛੀਆਂ ਦੀ ਸੇਵਾ ਲਈ ਸੰਗਤ ਨੂੰ ਆਪਣੇ ਘਰਾਂ, ਦੁਕਾਨਾਂ ਅਤੇ ਆਲੇ-ਦੁਆਲੇ ਥਾਵਾਂ ’ਤੇ ਪਾਣੀ ਦੇ ਬਰਤਨ ਰੱਖਣ ਲਈ ਪ੍ਰੇਰਿਤ ਕੀਤਾ ਗਿਆ। ਸੰਗਤ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਪਾਣੀ ਦੇ ਬਰਤਨ ਛਾਂ ਵਾਲੀ ਥਾਂ ’ਤੇ ਰੱਖੇ ਜਾਣ, ਉਨ੍ਹਾਂ ਵਿੱਚ ਛੋਟੇ ਪੱਥਰ ਪਾਏ ਜਾਣ ਅਤੇ ਪਾਣੀ ਰੋਜ਼ਾਨਾ ਬਦਲਿਆ ਜਾਵੇ ਤਾਂ ਜੋ ਪੰਛੀਆਂ ਨੂੰ ਇਸ ਗਰਮੀ ਵਿੱਚ ਰਾਹਤ ਮਿਲ ਸਕੇ।

ਇਸ ਮੌਕੇ ਅਮਨਪ੍ਰੀਤ ਸਿੰਘ, ਡਾ. ਗੁਰਪ੍ਰੀਤ ਸਿੰਘ ਨੇ ਕਿਹਾ ਕਿ “ਸਾਡਾ ਇੱਕ ਛੋਟਾ ਕਦਮ, ਉਹਨਾਂ ਲਈ ਵੱਡੀ ਜ਼ਿੰਦਗੀ ਸਾਬਤ ਹੋ ਸਕਦਾ ਹੈ।” ਉਨ੍ਹਾਂ ਕਿਹਾ ਕਿ ਜੀਵਾਂ ਦੀ ਸੇਵਾ ਹੀ ਸੱਚੀ ਮਨੁੱਖਤਾ ਹੈ ਅਤੇ ਹਰ ਵਿਅਕਤੀ ਨੂੰ ਇਸ ਮੁਹਿੰਮ ਨਾਲ ਜੁੜਨਾ ਚਾਹੀਦਾ ਹੈ।

ਇਸ ਸੇਵਾ ਕਾਰਜ ਵਿੱਚ ਅਮਨਪ੍ਰੀਤ ਸਿੰਘ, ਡਾ. ਗੁਰਪ੍ਰੀਤ ਸਿੰਘ, ਪ੍ਰਭਜੋਤ ਸਿੰਘ, ਕੰਵਰਪ੍ਰੀਤ ਸਿੰਘ, ਅਰਵਿੰਦਰ ਸਿੰਘ ਖਾਲਸਾ, ਹਰਮਹਿੰਦਰ ਸਿੰਘ, ਸੁਖਜਿੰਦਰ ਸਿੰਘ ਅਤੇ ਦਵਿੰਦਰਬੀਰ ਸਿੰਘ ਨੇ ਸਰਗਰਮ ਭਾਗ ਲਿਆ।

ਗੁਰਸਿੱਖ ਫੈਮਿਲੀ ਕਲੱਬ ਨੇ ਸਮੂਹ ਨਗਰ ਨਿਵਾਸੀਆਂ ਨੂੰ ਇਸ ਉਪਰਾਲੇ ਨਾਲ ਜੁੜਨ ਅਤੇ ਪੰਛੀਆਂ ਲਈ ਪਾਣੀ ਦੇ ਬਰਤਨ ਰੱਖਣ ਦੀ ਅਪੀਲ ਕੀਤੀ।