NEWS PUNJAB
* ਇਛੁੱਕ ਵਿਦਿਆਰਥੀ ਕਈ ਦੇਸ਼ਾਂ ਦੇ ਸਿੱਖਿਆ ਅਧਿਕਾਰੀਆਂ ਨਾਲ ਕਰ ਸਕਦੇ ਹਨ ਸਿੱਧੀ ਮੁਲਾਕਾਤ
ਲੁਧਿਆਣਾ, 22 may
ਸਪੈਕਟਰਮ ਸਟੱਡੀਜ਼ ਵੀ.ਐਲ.ਜੀ. ਵਲੋਂ 23 ਮਈ ਨੂੰ ਸਵੇਰੇ
10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਫਿਰੋਜਪੁਰ ਰੋਡ ਸਥਿਤ ਸਥਾਨਕ ਹੋਟਲ ਲੀ-ਬੈਰਨ ਵਿਖੇ ਸਿੱਖਿਆ ਮੇਲਾ ਅਤੇ ਐਜੂਕੇਸ਼ਨ ਲੋਨ ਮੇਲਾ ਕਰਵਾਇਆ ਜਾ ਰਿਹਾ ਹੈ, ਜਿਸ
ਵਿਚ ਕਈ ਦੇਸ਼ਾਂ ਦੇ ਸਿੱਖਿਆ ਪ੍ਰਤੀਨਿਧ ਅਤੇ ਵਿਦੇਸ਼ਾਂ ਵਿਚ ਉਚ ਸਿੱਖਿਆ ਹਾਸਿਲ ਕਰਨ ਲਈ ਸਿੱਖਿਆ ਲੋਨ ਦੇਣ ਵਾਲੇ ਮਾਹਿਰ
ਉਚੇਚੇ ਤੌਰ ‘ਤੇ ਪਹੁੰਚਣਗੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਪੈਕਟਰਮ ਦੇ
ਪਮੁੱਖ ਗਗਨਦੀਪ ਸਿੰਘ ਅਤੇ ਅਮਰਜੀਤ ਕੌਰ ਨੇ ਦੱਸਿਆ ਕਿ ਇਸ ਸਿੱਖਿਆ ਮੇਲੇ
ਵਿਚ ਕੈਨੇਡਾ, ਆਸਟ੍ਰੇਲੀਆ, ਅਮਰੀਕਾ, ਯੁਰੋਪ, ਗਰੀਸ, ਫੀਨਲੈਂਡ, ਸਾਈਪਰਸ,
ਸੁਲੋਵਾਕੀਆ, ਸੁਲੋਵੈਨੀਆ, ਸਪੇਨ, ਫਰਾਂਸ, ਇਟਲੀ, ਮਾਲਟਾ ਅਤੇ ਪੈਰਿਸ ਦੀਆਂ
ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਸਿੱਖਿਆ ਪ੍ਰਤੀਨਿਧ ਉਚੇਚੇ ਤੌਰ ‘ਤੇ
ਪੁੱਜਣਗੇ ਅਤੇ ਬਾਹਰਲੇ ਦੇਸ਼ਾਂ ਵਿਚ ਸਿੱਖਿਆ ਪ੍ਰਾਪਤ ਕਰਨ ਦੇ ਇੱਛੁਕ ਵਿਦਿਆਰਥੀ
ਇਨ੍ਹਾਂ ਸਿੱਖਿਆ ਮਾਹਿਰਾਂ ਨਾਲ ਸਿੱਧੇ ਤੌਰ ‘ਤੇ ਗੱਲਬਾਤ ਕਰਕੇ ਅਹਿਮ ਜਾਣਕਾਰੀਆਂ ਹਾਸਿਲ ਕਰ ਸਕਦੇ ਹਨ | ਉਨ੍ਹਾਂ ਦੱਸਿਆ ਕਿ ਯੂਰੋਪ ਸਮੇਤ ਕਈ ਅਜਿਹੇ ਦੇਸ਼ ਹਨ, ਜਿਥੇ ਵਿਦਿਆਰਥੀ ਫੀਸ ਕਿਸ਼ਤਾਂ ਵਿਚ ਵੀ ਦੇ ਸਕਦੇ ਹਨ | ਇਸ ਤੋ ਇਲਾਵਾ ਸਪੈਕਟਰਮ ਦੀ ਟੀਮ ਵੱਲੋ ਐਜੁੂਕੇਸ਼ਨ ਲੋਨ ਸਬੰਧੀ ਵੀ ਸਹਾਇਤਾ ਕੀਤੀ ਜਾਂਦੀ ਹੈ | ਜਿਨ੍ਹਾਂ ਵਿਦਿਆਰਥੀਆਂ ਕੋਲ ਫੀਸ ਦੇ ਪੈਸੇ ਨਹੀ ਹਨ ਉਨ੍ਹਾਂ ਨੂੰ ਸਿੱਖਿਆ ਲੋਨ ਬਾਰੇ ਵੀ ਅਹਿਮ ਜਾਣਕਾਰੀਆਂ ਦਿੱਤੀਆ ਜਾਂਦੀਆ ਹਨ | ਉਨ੍ਹਾਂ ਦੱਸਿਆ ਕਿ ਸਪੈਕਟਰਮ ਦੀ ਟੀਮ ਵੱਲੋ ਵਿਦਿਆਰਥੀ ਦੀ ਪ੍ਰੋਫਾਈਲ ਦੇ ਹਿਸਾਬ ਨਾਲ ਬਿਨ੍ਹਾਂ ਆਈਲੇਟਸ ਵਾਲੇ ਕੋਰਸ ਅਤੇ ਸਕਾਲਰਸ਼ਿਪ ਵਾਲੇ ਕੋਰਸਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿਤੀ ਜਾਂਦੀ ਹੈ |
