ਗੁਰਦਾਸਪੁਰ ‘ਚ ਸਰਪੰਚ ਦੇ ਘਰ ਦਿਨ ਦਿਹਾੜੇ ਵੱਡੀ ਚੋਰੀ, 15 ਤੋਲੇ ਸੋਨਾ ਤੇ 5 ਲੱਖ ਨਗਦ ਲੈ ਉੱਡੇ ਚੋਰ

ਨਿਊਜ਼ ਪੰਜਾਬ

20 ਮਈ 2026

ਗੁਰਦਾਸਪੁਰ ਦੇ ਪਿੰਡ ਦਾਉਵਾਲ ਵਿੱਚ ਚੋਰਾਂ ਨੇ ਦਿਨ ਦਿਹਾੜੇ ਸਰਪੰਚ ਬਲਵਿੰਦਰ ਪਾਲ ਦੇ ਘਰ ਵੱਡੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਪਰਿਵਾਰ ਭੈਣ ਦੇ ਅੰਤਿਮ ਸਸਕਾਰ ਲਈ ਪਿੰਡ ਕੋਹਲੀਆਂ ਗਿਆ ਹੋਇਆ ਸੀ, ਜਿਸ ਦੌਰਾਨ ਚੋਰ ਘਰ ਦੇ ਤਾਲੇ ਤੋੜ ਕੇ ਅੰਦਰ ਦਾਖ਼ਲ ਹੋਏ ਅਤੇ ਕਰੀਬ 15 ਤੋਲੇ ਸੋਨੇ ਦੇ ਗਹਿਣੇ ਤੇ 5 ਲੱਖ ਰੁਪਏ ਦੀ ਨਗਦੀ ਚੋਰੀ ਕਰਕੇ ਫਰਾਰ ਹੋ ਗਏ। ਘਰ ਵਾਪਸ ਆਉਣ ‘ਤੇ ਸਾਰਾ ਸਮਾਨ ਖਿੱਲਰਿਆ ਮਿਲਿਆ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।