ਭਲਕੇ ਦੇਸ਼ ਭਰ ‘ਚ ਕੈਮਿਸਟ ਹੜਤਾਲ ਦਾ ਐਲਾਨ, 8 ਲੱਖ ਤੱਕ ਮੈਡੀਕਲ ਸਟੋਰ ਰਹਿ ਸਕਦੇ ਹਨ ਬੰਦ

ਨਿਊਜ਼ ਪੰਜਾਬ

19 ਮਈ 2026

ਦੇਸ਼ ਭਰ ਵਿੱਚ 20 ਮਈ ਨੂੰ ਕੈਮਿਸਟ ਸੰਗਠਨਾਂ ਵੱਲੋਂ ਵੱਡੀ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ਼ ਕੈਮਿਸਟ ਐਂਡ ਡਰੱਗਿਸਟਸ (AIOCD) ਨੇ ਔਨਲਾਈਨ ਅਤੇ ਈ-ਫਾਰਮੇਸੀ ਰਾਹੀਂ ਹੋ ਰਹੀ ਦਵਾਈਆਂ ਦੀ ਵਿਕਰੀ ਦੇ ਵਿਰੋਧ ਵਿੱਚ ਇਹ ਕਦਮ ਚੁੱਕਿਆ ਹੈ। ਸੰਗਠਨ ਦਾ ਕਹਿਣਾ ਹੈ ਕਿ ਔਨਲਾਈਨ ਕੰਪਨੀਆਂ ਵੱਲੋਂ ਭਾਰੀ ਛੂਟ ਅਤੇ ਤੇਜ਼ ਡਿਲੀਵਰੀ ਕਾਰਨ ਛੋਟੇ ਮੈਡੀਕਲ ਸਟੋਰਾਂ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ। ਜਾਣਕਾਰੀ ਮੁਤਾਬਕ ਦਿੱਲੀ ਵਿੱਚ ਕਰੀਬ 15 ਹਜ਼ਾਰ ਅਤੇ ਦੇਸ਼ ਭਰ ਵਿੱਚ 7 ਤੋਂ 8 ਲੱਖ ਤੱਕ ਮੈਡੀਕਲ ਸਟੋਰ ਬੰਦ ਰਹਿ ਸਕਦੇ ਹਨ। ਹਾਲਾਂਕਿ ਐਮਰਜੈਂਸੀ ਦਵਾਈ ਸੇਵਾਵਾਂ ਜਾਰੀ ਰੱਖਣ ਦੀ ਗੱਲ ਵੀ ਕਹੀ ਗਈ ਹੈ। ਦੂਜੇ ਪਾਸੇ ਕੁਝ ਫਾਰਮੇਸੀ ਐਸੋਸੀਏਸ਼ਨਾਂ ਅਤੇ ਆਲ ਇੰਡੀਆ ਕੈਮਿਸਟ ਐਂਡ ਡਰੱਗਿਸਟ ਫੈਡਰੇਸ਼ਨ (AICDF) ਨੇ ਇਸ ਹੜਤਾਲ ਤੋਂ ਦੂਰੀ ਬਣਾਈ ਹੋਈ ਹੈ ਅਤੇ ਲੋਕਾਂ ਨੂੰ ਦਵਾਈਆਂ ਦੀ ਆਮ ਉਪਲਬਧਤਾ ਦਾ ਭਰੋਸਾ ਦਿੱਤਾ ਹੈ।