ਪੰਜਾਬ ਵਿੱਚ ਯੈਲੋ ਅਲਰਟ ਜਾਰੀ, ਗਰਜ-ਤੂਫ਼ਾਨ ਤੇ ਧੂੜ ਭਰੀਆਂ ਹਨੇਰੀਆਂ ਦੀ ਸੰਭਾਵਨਾ

ਨਿਊਜ਼ ਪੰਜਾਬ

5 ਮਈ 2026

ਪੰਜਾਬ ਭਰ ਵਿੱਚ ਮੰਗਲਵਾਰ ਅਤੇ ਬੁੱਧਵਾਰ ਨੂੰ ਮੌਸਮ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਬੂੰਦਾਬਾਂਦੀ ਦੇ ਨਾਲ-ਨਾਲ ਗਰਜ-ਤੂਫ਼ਾਨ ਅਤੇ ਧੂੜ ਭਰੀਆਂ ਹਨੇਰੀਆਂ ਦੀ ਸੰਭਾਵਨਾ ਹੈ। ਸੋਮਵਾਰ ਨੂੰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਧੁੱਪ ਚਮਕੀ, ਪਰ ਦਿਨ ਦੌਰਾਨ ਵੀ ਧੂੜ ਭਰੀਆਂ ਹਨੇਰੀਆਂ ਜਾਰੀ ਰਹੀਆਂ। ਮੌਸਮ ਵਿਭਾਗ ਮੁਤਾਬਿਕ ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ 5 ਅਤੇ 6 ਮਈ ਨੂੰ ਪੀਲੀ ਚੇਤਾਵਨੀ ਲਾਗੂ ਰਹੇਗੀ।

ਇਸ ਦੌਰਾਨ ਰਾਜ ਦੇ ਕੁਝ ਹਿੱਸਿਆਂ ਵਿੱਚ 40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਧੂੜ ਭਰੀਆਂ ਹਨੇਰੀਆਂ ਆ ਸਕਦੀਆਂ ਹਨ ਅਤੇ ਕਈ ਥਾਵਾਂ ‘ਤੇ ਗਰਜ-ਤੂਫ਼ਾਨ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਸੋਮਵਾਰ ਨੂੰ ਬਠਿੰਡਾ ਵਿੱਚ ਸਭ ਤੋਂ ਵੱਧ 36.7 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ, ਜਦਕਿ ਫਰੀਦਕੋਟ 36.3, ਰੂਪਨਗਰ 33.2, ਫਿਰੋਜ਼ਪੁਰ 32.9, ਰੋਪੜ 32.2, ਪਟਿਆਲਾ 32 ਅਤੇ ਲੁਧਿਆਣਾ 31.8 ਡਿਗਰੀ ਸੈਲਸੀਅਸ ਤਾਪਮਾਨ ਨਾਲ ਦਰਜ ਰਹੇ।