ਨਿਊਜ਼ ਪੰਜਾਬ
30 ਅਪ੍ਰੈਲ 2026
ਪੰਜਾਬ ਦੀ ਸਿਆਸਤ ਵਿੱਚ ਆਮ ਆਦਮੀ ਪਾਰਟੀ ਦਾ ਪਰਿਵਾਰ ਲਗਾਤਾਰ ਵਧਦਾ ਜਾ ਰਿਹਾ ਹੈ। ਇਸੇ ਤਹਿਤ ਮਸ਼ਹੂਰ ਵਕੀਲ ਜੀ.ਐਸ. ਘੁੰਮਣ ਅਤੇ ਜੀ.ਪੀ.ਐਸ. ਘੁੰਮਣ ਨੇ ਪਾਰਟੀ ਵਿੱਚ ਸ਼ਾਮਲ ਹੋ ਕੇ ਵੱਡਾ ਸਿਆਸੀ ਸੰਦੇਸ਼ ਦਿੱਤਾ ਹੈ। ਦੋਵੇਂ ਵਕੀਲ, ਜੋ ਘੁੰਮਣ ਬ੍ਰਦਰਜ਼ ਦੇ ਨਾਂ ਨਾਲ ਜਾਣੇ ਜਾਂਦੇ ਹਨ, ਦੀ ਰਸਮੀ ਸ਼ਮੂਲੀਅਤ ਮੁੱਖ ਮੰਤਰੀ Bhagwant Mann ਵੱਲੋਂ ਕਰਵਾਈ ਗਈ। ਇਸ ਸ਼ਾਮਿਲੀਅਤ ਨਾਲ ਪਾਰਟੀ ਨੂੰ ਕਾਨੂੰਨੀ ਅਤੇ ਬੌਧਿਕ ਪੱਖੋਂ ਹੋਰ ਮਜ਼ਬੂਤੀ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ।
