ਸ਼ੰਭੂ–ਅੰਬਾਲਾ ਰੇਲ ਮਾਰਗ ਧਮਾਕਾ ਮਾਮਲਾ: 4 ਮੁਲਜ਼ਮ ਗ੍ਰਿਫ਼ਤਾਰ, ਆਈ.ਐੱਸ.ਆਈ. ਨਾਲ ਜੁੜੇ ਤਾਰ ਬੇਨਕਾਬ

ਨਿਊਜ਼ ਪੰਜਾਬ

28 ਅਪ੍ਰੈਲ 2026

ਸ਼ੰਭੂ–ਅੰਬਾਲਾ ਰੇਲ ਮਾਰਗ ‘ਤੇ ਹੋਏ ਧਮਾਕੇ ਦੇ ਮਾਮਲੇ ਵਿੱਚ ਪਟਿਆਲਾ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡੀ.ਆਈ.ਜੀ. ਪਟਿਆਲਾ ਰੇਂਜ ਕੁਲਦੀਪ ਸਿੰਘ ਚਾਹਲ ਮੁਤਾਬਕ ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਪਰਦੀਪ ਸਿੰਘ ਖ਼ਾਲਸਾ, ਕੁਲਵਿੰਦਰ ਸਿੰਘ ਬੱਗਾ, ਸਤਨਾਮ ਸਿੰਘ ਸੱਤਾ ਅਤੇ ਗੁਰਪ੍ਰੀਤ ਸਿੰਘ ਗੋਪੀ ਵਜੋਂ ਹੋਈ ਹੈ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸ ਧਮਾਕੇ ਦੇ ਤਾਰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਨਾਲ ਜੁੜਦੇ ਹਨ ਅਤੇ ਇਸ ਨੂੰ ਵਿਦੇਸ਼ਾਂ, ਖ਼ਾਸ ਕਰਕੇ ਮਲੇਸ਼ੀਆ ਵਿੱਚ ਬੈਠੇ ਤੱਤਾਂ ਵੱਲੋਂ ਅੰਜਾਮ ਦਿਵਾਇਆ ਗਿਆ। ਪੁਲਿਸ ਮੁਤਾਬਕ ਮਾਮਲੇ ਦੇ ਵੱਖਵਾਦੀ ਗਰੁੱਪਾਂ ਨਾਲ ਸੰਬੰਧ ਹੋਣ ਦੀ ਵੀ ਸੰਭਾਵਨਾ ਹੈ ਅਤੇ ਹੋਰ ਜਾਂਚ ਜਾਰੀ ਹੈ।