ਤੀਸ ਹਜ਼ਾਰੀ ਅਦਾਲਤ ਦਾ ਵੱਡਾ ਫ਼ੈਸਲਾ: ਸੀਬੀਆਈ ਅਧਿਕਾਰੀ ਸਮੇਤ 2 ਨੂੰ 3 ਮਹੀਨੇ ਦੀ ਸਜ਼ਾ

ਨਿਊਜ਼ ਪੰਜਾਬ

28 ਅਪ੍ਰੈਲ 2026

ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ ਇਕ ਪੁਰਾਣੇ ਕੁੱਟਮਾਰ ਮਾਮਲੇ ਵਿੱਚ ਸੀਬੀਆਈ ਦੇ ਸੰਯੁਕਤ ਨਿਰਦੇਸ਼ਕ ਰਮਨੀਸ਼ ਅਤੇ ਸੇਵਾਮੁਕਤ ਏਸੀਪੀ ਵਿਵੇਕ ਪਾਂਡੇ ਨੂੰ 3 ਮਹੀਨੇ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ ਸਾਲ 2000 ਵਿੱਚ ਸਾਬਕਾ ਆਈਆਰਐਸ ਅਧਿਕਾਰੀ ਅਸ਼ੋਕ ਅਗਰਵਾਲ ਵੱਲੋਂ ਦਰਜ ਕਰਵਾਇਆ ਗਿਆ ਸੀ। ਅਦਾਲਤ ਨੇ ਦੋਵਾਂ ਦੋਸ਼ੀਆਂ ਨੂੰ ਫ਼ੈਸਲੇ ਨੂੰ ਉੱਚ ਅਦਾਲਤ ਵਿੱਚ ਚੁਣੌਤੀ ਦੇਣ ਲਈ ਜ਼ਮਾਨਤ ਵੀ ਦੇ ਦਿੱਤੀ ਹੈ।