ਨਿਊਜ਼ ਪੰਜਾਬ
28 ਅਪ੍ਰੈਲ 2026
Bhagwant Mann ਵੱਲੋਂ ਅੱਜ 28 ਅਪ੍ਰੈਲ ਨੂੰ ਦੁਪਹਿਰ 3:30 ਵਜੇ ਇੱਕ ਮਹੱਤਵਪੂਰਨ ਕੈਬਿਨਿਟ ਮੀਟਿੰਗ ਬੁਲਾਈ ਗਈ ਹੈ। ਭਾਵੇਂ ਕਿ ਮੀਟਿੰਗ ਦਾ ਸਰਕਾਰੀ ਏਜੰਡਾ ਜਾਰੀ ਨਹੀਂ ਕੀਤਾ ਗਿਆ, ਪਰ ਮੰਨਿਆ ਜਾ ਰਿਹਾ ਹੈ ਕਿ ਇਹ ਇਕ ਟੇਬਲ ਏਜੰਡੇ ਤਹਿਤ ਹੋਵੇਗੀ, ਜਿਸ ਵਿੱਚ ਤੁਰੰਤ ਅਤੇ ਅਹਿਮ ਮੁੱਦਿਆਂ ’ਤੇ ਫੈਸਲੇ ਲਏ ਜਾ ਸਕਦੇ ਹਨ। ਇਸਦੇ ਨਾਲ ਹੀ ਪਾਰਟੀ ਦੇ ਸੱਤ ਰਾਜ ਸਭਾ ਮੈਂਬਰਾਂ ਵੱਲੋਂ ਦਿੱਤੇ ਗਏ ਅਸਤੀਫਿਆਂ ਬਾਰੇ ਵੀ ਫੀਡਬੈਕ ਇਕੱਠੀ ਕਰਨ ਦੀ ਸੰਭਾਵਨਾ ਹੈ, ਜਿਸ ਨਾਲ ਆਉਣ ਵਾਲੀ ਰਾਜਨੀਤਿਕ ਰਣਨੀਤੀ ਤੈਅ ਹੋ ਸਕਦੀ ਹੈ।
