ਆਪ ਛੱਡਣ ਵਾਲੇ ਸਾਂਸਦਾਂ ਨੂੰ ਕੇਂਦਰ ਦੀ ਸੁਰੱਖਿਆ, ਅਸ਼ੋਕ ਮਿੱਤਲ ਨੂੰ ਮਿਲੀ ‘Y’ ਕੈਟਾਗਰੀ

ਨਿਊਜ਼ ਪੰਜਾਬ

27 ਅਪ੍ਰੈਲ 2026

ਆਮ ਆਦਮੀ ਪਾਰਟੀ (AAP) ਛੱਡਣ ਵਾਲੇ ਸਾਂਸਦਾਂ ਨੂੰ ਕੇਂਦਰ ਸਰਕਾਰ ਵੱਲੋਂ ਸੁਰੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਤਹਿਤ ਹੁਣ ਤੀਜੇ ਸਾਂਸਦ Ashok Mittal ਨੂੰ ‘Y’ ਕੈਟਾਗਰੀ ਦੀ ਸੁਰੱਖਿਆ ਦਿੱਤੀ ਗਈ ਹੈ। ਇਸ ਤੋਂ ਪਹਿਲਾਂ Harbhajan Singh ਦੀ ਪੰਜਾਬ ਪੁਲਿਸ ਵੱਲੋਂ ਦਿੱਤੀ ਗਈ ਸੁਰੱਖਿਆ ਵਾਪਸ ਲੈ ਲਈ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕੇਂਦਰੀ ਬਲਾਂ ਵੱਲੋਂ ਸੁਰੱਖਿਆ ਪ੍ਰਦਾਨ ਕੀਤੀ ਗਈ। ਇਸਦੇ ਨਾਲ ਹੀ Raghav Chadha ਦੀ ਸੁਰੱਖਿਆ ਨੂੰ ਲੈ ਕੇ ਵੀ ਰਾਜਨੀਤਿਕ ਚਰਚਾ ਜਾਰੀ ਹੈ, ਕਿਉਂਕਿ ਪਹਿਲਾਂ ਉਨ੍ਹਾਂ ਦੀ Z ਕੈਟਾਗਰੀ ਸੁਰੱਖਿਆ ਵਾਪਸ ਲੈ ਲਈ ਗਈ ਸੀ ਅਤੇ ਬਾਅਦ ਵਿੱਚ ਕੇਂਦਰ ਵੱਲੋਂ ਮੁੜ ਉਸੇ ਪੱਧਰ ਦੀ ਸੁਰੱਖਿਆ ਦਿੱਤੀ ਗਈ।