ਅਮਰਨਾਥ ਯਾਤਰਾ 2026: 3 ਜੁਲਾਈ ਤੋਂ ਸ਼ੁਰੂ, 15 ਅਪ੍ਰੈਲ ਤੋਂ ਰਜਿਸਟ੍ਰੇਸ਼ਨ

ਨਿਊਜ਼ ਪੰਜਾਬ

12 ਅਪ੍ਰੈਲ 2026

ਜੰਮੂ-ਕਸ਼ਮੀਰ ਵਿੱਚ ਸਥਿਤ ਪ੍ਰਸਿੱਧ ਹਿੰਦੂ ਤੀਰਥ ਸਥਾਨ ਅਮਰਨਾਥ ਗੁਫਾ ਲਈ ਅਮਰਨਾਥ ਯਾਤਰਾ 2026 ਦੀਆਂ ਤਰੀਖਾਂ ਦਾ ਐਲਾਨ ਹੋ ਗਿਆ ਹੈ। ਇਹ ਯਾਤਰਾ 3 ਜੁਲਾਈ 2026 ਤੋਂ ਸ਼ੁਰੂ ਹੋ ਕੇ 28 ਅਗਸਤ 2026 (ਰੱਖੜੀ) ਤੱਕ 57 ਦਿਨਾਂ ਲਈ ਚੱਲੇਗੀ।

ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਦੇ ਦਫ਼ਤਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ, ਯਾਤਰਾ ਲਈ ਰਜਿਸਟ੍ਰੇਸ਼ਨ 15 ਅਪ੍ਰੈਲ ਤੋਂ ਆਨਲਾਈਨ ਅਤੇ ਆਫਲਾਈਨ ਦੋਵਾਂ ਤਰੀਕਿਆਂ ਨਾਲ ਸ਼ੁਰੂ ਹੋਵੇਗੀ। ਦੇਸ਼ ਭਰ ਦੀਆਂ 554 ਬੈਂਕ ਸ਼ਾਖਾਵਾਂ ਵਿੱਚ ਰਜਿਸਟ੍ਰੇਸ਼ਨ ਦੀ ਸੁਵਿਧਾ ਹੋਵੇਗੀ। ਇਸ ਸਾਲ ਰਜਿਸਟ੍ਰੇਸ਼ਨ “ਪਹਿਲਾਂ ਆਓ, ਪਹਿਲਾਂ ਪਾਓ” ਅਧਾਰ ‘ਤੇ ਹੋਵੇਗੀ ਅਤੇ ਬਾਇਓਮੈਟ੍ਰਿਕ ਸਿਸਟਮ ਰਾਹੀਂ ਪਰਮਿਟ ਜਾਰੀ ਕੀਤੇ ਜਾਣਗੇ। ਯਾਤਰੀਆਂ ਦੀ ਉਮਰ 13 ਤੋਂ 70 ਸਾਲ ਦੇ ਵਿਚਕਾਰ ਹੋਣੀ ਲਾਜ਼ਮੀ ਹੈ, ਜਦਕਿ 6 ਹਫ਼ਤਿਆਂ ਤੋਂ ਵੱਧ ਗਰਭਵਤੀ ਮਹਿਲਾਵਾਂ ਨੂੰ ਯਾਤਰਾ ਦੀ ਇਜਾਜ਼ਤ ਨਹੀਂ ਹੋਵੇਗੀ। ਪ੍ਰਸ਼ਾਸਨ ਵੱਲੋਂ ਸ਼ਰਧਾਲੂਆਂ ਦੀ ਸੁਰੱਖਿਆ ਲਈ ਵਿਆਪਕ ਤਿਆਰੀਆਂ ਜਾਰੀ ਹਨ।