ਨਿਊਜ਼ ਪੰਜਾਬ
24 ਮਾਰਚ 2026
ਸੋਮਵਾਰ ਨੂੰ ਕੋਲੰਬੀਆ ਵਿੱਚ ਇਕ ਵੱਡਾ ਹਵਾਈ ਹਾਦਸਾ ਵਾਪਰਿਆ, ਜਦੋਂ ਉਡਾਣ ਭਰਨ ਦੌਰਾਨ ਏਅਰ ਫੋਰਸ ਦਾ ਹਰਕੂਲਸ ਸੀ-130 ਜਹਾਜ਼ ਕਰੈਸ਼ ਹੋ ਗਿਆ। ਇਸ ਦਰਦਨਾਕ ਹਾਦਸੇ ਵਿੱਚ ਹੁਣ ਤੱਕ 66 ਸੈਨਿਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ 50 ਤੋਂ ਵੱਧ ਲੋਕ ਜ਼ਖਮੀ ਹਨ ਅਤੇ ਚਾਰ ਸੈਨਿਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ।
ਫੌਜੀ ਸੂਤਰਾਂ ਮੁਤਾਬਕ ਮਾਰੇ ਗਏ ਲੋਕਾਂ ਵਿੱਚ 58 ਸੈਨਿਕ, 6 ਹਵਾਈ ਸੈਨਾ ਕਰਮਚਾਰੀ ਅਤੇ 2 ਪੁਲਿਸ ਅਧਿਕਾਰੀ ਸ਼ਾਮਲ ਹਨ। ਜਾਣਕਾਰੀ ਅਨੁਸਾਰ ਜਹਾਜ਼ ਵਿੱਚ ਕੁੱਲ 114 ਸੈਨਿਕ ਅਤੇ 11 ਚਾਲਕ ਦਲ ਦੇ ਮੈਂਬਰ ਸਵਾਰ ਸਨ। ਇਹ ਹਾਦਸਾ ਪੇਰੂ ਦੀ ਸਰਹੱਦ ਦੇ ਨੇੜੇ ਦੱਖਣੀ ਐਮਾਜ਼ਾਨ ਖੇਤਰ ਦੇ ਪਿਊਰਟੋ ਲੇਗੁਇਜ਼ਾਮੋ ਇਲਾਕੇ ਵਿੱਚ ਵਾਪਰਿਆ।
ਕੋਲੰਬੀਆ ਦੇ ਰੱਖਿਆ ਮੰਤਰੀ ਪੇਡਰੋ ਸਾਂਚੇਜ਼ ਨੇ ਦੱਸਿਆ ਕਿ ਜਹਾਜ਼ ਰਨਵੇਅ ਤੋਂ ਕਰੀਬ 1.5 ਕਿਲੋਮੀਟਰ ਦੂਰ ਜਾ ਕੇ ਹਾਦਸਾਗ੍ਰਸਤ ਹੋ ਗਿਆ। ਬਚਾਅ ਟੀਮਾਂ ਵੱਲੋਂ ਮੌਕੇ ‘ਤੇ ਰਾਹਤ ਅਤੇ ਬਚਾਵ ਕਾਰਜ ਜਾਰੀ ਹਨ ਅਤੇ ਲਾਪਤਾ ਸੈਨਿਕਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।
