ਨਿਊਜ਼ ਪੰਜਾਬ
15 ਮਾਰਚ 2026
ਪੰਜਾਬ ਦੇ ਮੋਗਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਮੋਗਾ ਪੁਲਿਸ ਨੇ ਹਰਵਿੰਦਰ ਸਿੰਘ ਉਰਫ਼ ਹੈਪੀ ਸਰਪੰਚ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਂਦਿਆਂ 4 ਮੁਲਜ਼ਮਾਂ ਨੂੰ ਲੇਹ (ਜੰਮੂ-ਕਸ਼ਮੀਰ) ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਮੁੱਖ ਮੁਲਜ਼ਮ ਮਨਪ੍ਰੀਤ ਸਿੰਘ ਉਰਫ਼ ਬਬਲੂ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦੇ ਹੈਪੀ ਸਰਪੰਚ ਨਾਲ ਸਬੰਧ ਹਨ, ਜਿਸ ਕਾਰਨ ਉਸ ਨੇ ਆਪਣੇ ਸਾਥੀਆਂ ਜਸਨਪ੍ਰੀਤ ਸਿੰਘ ਜੱਸੂ, ਯੁਗੇਸ਼ ਸ਼ਰਮਾ ਉਰਫ਼ ਬਾਹਮਣ ਅਤੇ ਹਰਮਿੰਦਰ ਸਿੰਘ ਉਰਫ਼ ਹਿੰਦਾ ਨਾਲ ਮਿਲ ਕੇ 6 ਮਾਰਚ 2026 ਨੂੰ ਪੱਤੋ ਹੀਰਾ ਸਿੰਘ ਦੇ ਰਹਿਣ ਵਾਲੇ ਹੈਪੀ ਸਰਪੰਚ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਵਾਰਦਾਤ ਲਈ ਮੁਲਜ਼ਮਾਂ ਨੇ ਕਿਰਾਏ ਦੀ ਫਾਰਚੂਨਰ ਗੱਡੀ ਵਰਤੀ ਅਤੇ ਬਾਅਦ ਵਿੱਚ ਜਗਰਾਓਂ ਇਲਾਕੇ ਵਿੱਚ ਛੱਡ ਕੇ ਜਾਅਲੀ ਨੰਬਰ ਪਲੇਟ ਲਗਾ ਕੇ ਲੇਹ ਭੱਜ ਗਏ, ਜਿੱਥੋਂ ਮੋਗਾ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਮੁਲਜ਼ਮਾਂ ਦਾ ਟਰਾਂਜ਼ਿਟ ਰਿਮਾਂਡ ਹਾਸਲ ਕਰ ਲਿਆ ਹੈ ਅਤੇ ਹੁਣ ਉਨ੍ਹਾਂ ਤੋਂ ਹਥਿਆਰਾਂ ਸਮੇਤ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
