ਗੁਰੂਗ੍ਰਾਮ ਵਿੱਚ ਦਰਦਨਾਕ ਹਾਦਸਾ: ਨਿਰਮਾਣ ਅਧੀਨ ਸੋਸਾਇਟੀ ਦੀ ਕੰਧ ਡਿੱਗੀ, 7 ਮਜ਼ਦੂਰਾਂ ਦੀ ਮੌਤ

ਨਿਊਜ਼ ਪੰਜਾਬ

10 ਮਾਰਚ 2026

ਗੁਰੂਗ੍ਰਾਮ ਦੇ ਸਿਧਰਾਵਲੀ ਇਲਾਕੇ ਵਿੱਚ ਸੋਮਵਾਰ ਰਾਤ ਨੂੰ ਇੱਕ ਦਰਦਨਾਕ ਹਾਦਸਾ ਵਾਪਰਿਆ, ਜਦੋਂ ਨਿਰਮਾਣ ਅਧੀਨ ਇੱਕ ਸੁਸਾਇਟੀ ਦੀ ਕੰਧ ਅਚਾਨਕ ਢਹਿ ਗਈ। ਉਸ ਸਮੇਂ ਕਈ ਮਜ਼ਦੂਰ ਕੰਧ ਦੇ ਨੇੜੇ ਕੰਮ ਕਰ ਰਹੇ ਸਨ ਅਤੇ ਕੁਝ ਨੇੜੇ ਹੀ ਆਰਾਮ ਕਰ ਰਹੇ ਸਨ। ਕੰਧ ਡਿੱਗਣ ਨਾਲ ਕਈ ਮਜ਼ਦੂਰ ਮਲਬੇ ਹੇਠ ਦੱਬ ਗਏ। ਸੂਚਨਾ ਮਿਲਦੇ ਹੀ ਪੁਲਿਸ, ਪ੍ਰਸ਼ਾਸਨ ਅਤੇ ਐਸਡੀਆਰਐਫ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਭਾਰੀ ਮਸ਼ੀਨਰੀ ਦੀ ਮਦਦ ਨਾਲ ਕਈ ਘੰਟਿਆਂ ਤੱਕ ਬਚਾਅ ਕਾਰਜ ਚਲਾਇਆ ਗਿਆ। ਇਸ ਹਾਦਸੇ ਵਿੱਚ ਹੁਣ ਤੱਕ ਸੱਤ ਮਜ਼ਦੂਰਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ ਚਾਰ ਗੰਭੀਰ ਰੂਪ ਵਿੱਚ ਜ਼ਖਮੀ ਮਜ਼ਦੂਰਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਹਾਦਸੇ ਤੋਂ ਬਾਅਦ ਨਿਰਮਾਣ ਕੰਮ ਦੌਰਾਨ ਸੁਰੱਖਿਆ ਮਾਪਦੰਡਾਂ ‘ਤੇ ਵੀ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ।