ਨਿਊਜ਼ ਪੰਜਾਬ
4 ਅਕਤੂਬਰ,2026
ਮਹਾਰਾਸ਼ਟਰ ਦੀ ਸਿਆਸਤ ਤੋਂ ਅਹਿਮ ਖ਼ਬਰ ਸਾਹਮਣੇ ਆਈ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਮਹਾਰਾਸ਼ਟਰ ਵਿਧਾਨ ਪ੍ਰੀਸ਼ਦ ਚੋਣਾਂ ਲਈ ਗ੍ਰੈਜੂਏਟ ਅਤੇ ਅਧਿਆਪਕ ਹਲਕਿਆਂ ਤੋਂ ਆਪਣੇ ਤਿੰਨ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਦੀ ਕੇਂਦਰੀ ਚੋਣ ਕਮੇਟੀ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਪੁਣੇ ਡਿਵੀਜ਼ਨ ਗ੍ਰੈਜੂਏਟ ਹਲਕੇ ਤੋਂ ਡਾ. ਸਮਿਤਾ ਯੋਗੇਸ਼ ਜਾਧਵ, ਨਾਗਪੁਰ ਡਿਵੀਜ਼ਨ ਗ੍ਰੈਜੂਏਟ ਹਲਕੇ ਤੋਂ ਸੁਧਾਕਰ ਵਿੱਠਲਰਾਓ ਕੋਹਾਲੇ ਅਤੇ ਪੁਣੇ ਡਿਵੀਜ਼ਨ ਅਧਿਆਪਕ ਹਲਕੇ ਤੋਂ ਕੌਸਤੁਭ ਮੁਰਲੀਧਰ ਗਵਾੜੇ ਨੂੰ ਉਮੀਦਵਾਰ ਬਣਾਇਆ ਗਿਆ ਹੈ। ਇਨ੍ਹਾਂ ਚੋਣਾਂ ਨੂੰ ਲੈ ਕੇ ਸੂਬੇ ਵਿੱਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਚੋਣ ਪ੍ਰੋਗਰਾਮ ਅਨੁਸਾਰ ਨਾਮਜ਼ਦਗੀਆਂ ਦੀ ਜਾਂਚ, ਨਾਮ ਵਾਪਸ ਲੈਣ ਅਤੇ ਵੋਟਿੰਗ ਦੀ ਪ੍ਰਕਿਰਿਆ ਤੈਅ ਸਮਾਂ-ਸਾਰਣੀ ਮੁਤਾਬਕ ਹੋਵੇਗੀ। ਭਾਜਪਾ ਵੱਲੋਂ ਤਿੰਨ ਉਮੀਦਵਾਰਾਂ ਦੇ ਐਲਾਨ ਨੂੰ ਮਹਾਰਾਸ਼ਟਰ ਦੀ ਸਿਆਸਤ ਵਿੱਚ ਅਹਿਮ ਕਦਮ ਮੰਨਿਆ ਜਾ ਰਿਹਾ ਹੈ।
