ਟਟੀਰੀ” ਗੀਤ ਨੂੰ ਲੈ ਕੇ ਰੈਪਰ ਬਾਦਸ਼ਾਹ ਵਿਵਾਦਾਂ ਵਿੱਚ, ਪੁਲਿਸ ਨੇ ਦਰਜ ਕੀਤੀ FIR ਤੇ LOC ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ

ਨਿਊਜ਼ ਪੰਜਾਬ

7 ਮਾਰਚ 2026

ਬਾਲੀਵੁੱਡ ਗਾਇਕ-ਰੈਪਰ ਬਾਦਸ਼ਾਹ ਆਪਣੇ ਹਾਲ ਹੀ ਵਿੱਚ ਰਿਲੀਜ਼ ਹੋਏ ਗੀਤ “ਟਟੀਰੀ” ਨੂੰ ਲੈ ਕੇ ਵੱਡੇ ਵਿਵਾਦਾਂ ਵਿੱਚ ਘਿਰ ਗਏ ਹਨ। 1 ਮਾਰਚ 2026 ਨੂੰ ਜਾਰੀ ਹੋਏ ਇਸ ਗੀਤ ਨੂੰ ਯੂਟਿਊਬ ‘ਤੇ 50 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਸੀ, ਪਰ ਸਰਕਾਰ ਦੀ ਕਾਨੂੰਨੀ ਸ਼ਿਕਾਇਤ ਤੋਂ ਬਾਅਦ ਹੁਣ ਇਹ ਗਾਣਾ ਭਾਰਤ ਵਿੱਚ ਨਹੀਂ ਵੇਖਿਆ ਜਾ ਸਕੇਗਾ। ਯੂਟਿਊਬ ਨੇ ਗੀਤ ਨਾਲ ਜੁੜੀ ਸਮੱਗਰੀ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ ਅਤੇ ਵੀਡੀਓ ‘ਤੇ ਕਮੈਂਟ ਵੀ ਬੰਦ ਕਰ ਦਿੱਤੇ ਗਏ ਹਨ।