ਨਿਊਜ਼ ਪੰਜਾਬ
3 ਮਾਰਚ 2026
ਈਰਾਨੀ ਮਿਜ਼ਾਈਲ ਅਤੇ ਡਰੋਨ ਹਮਲਿਆਂ ਤੋਂ ਬਾਅਦ Abu Dhabi ਵਿੱਚ ਫਸੇ ਸੈਂਕੜੇ ਭਾਰਤੀ ਯਾਤਰੀਆਂ ਦੀ ਵਾਪਸੀ ਸ਼ੁਰੂ ਹੋ ਗਈ ਹੈ। ਅੱਜ ਅਬੂ ਧਾਬੀ ਤੋਂ ਦਿੱਲੀ ਲਈ ਪਹਿਲੀ ਵਿਸ਼ੇਸ਼ ਉਡਾਣ ਪਹੁੰਚੀ, ਜਿਸ ਵਿੱਚ 300 ਤੋਂ ਵੱਧ ਯਾਤਰੀ ਸਵਾਰ ਸਨ। ਹਮਲਿਆਂ ਦੇ ਚਲਦੇ ਯੂਏਈ ਦਾ ਹਵਾਈ ਖੇਤਰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ ਸੀ, ਜਿਸ ਕਾਰਨ ਹਜ਼ਾਰਾਂ ਯਾਤਰੀ ਫਸ ਗਏ ਸਨ। ਹਾਲਾਂਕਿ ਯੂਏਈ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਜ਼ਿਆਦਾਤਰ ਮਿਜ਼ਾਈਲਾਂ ਅਤੇ ਡਰੋਨਾਂ ਨੂੰ ਰੋਕ ਲਿਆ, ਪਰ ਮਲਬਾ ਡਿੱਗਣ ਨਾਲ ਅਬੂ ਧਾਬੀ ਵਿੱਚ ਇੱਕ ਵਿਅਕਤੀ ਦੀ ਮੌਤ ਅਤੇ ਕਈ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ। ਸਥਿਤੀ ਕਾਬੂ ਵਿੱਚ ਆਉਣ ਉਪਰੰਤ ਵਿਸ਼ੇਸ਼ ਉਡਾਣਾਂ ਮੁੜ ਸ਼ੁਰੂ ਕੀਤੀਆਂ ਗਈਆਂ ਅਤੇ ਏਤਿਹਾਦ ਏਅਰਵੇਜ਼ ਸਮੇਤ ਕਈ ਏਅਰਲਾਈਨਾਂ ਤੇ ਫਸੇ ਯਾਤਰੀਆਂ ਨੂੰ ਵਤਨ ਪਹੁੰਚਾਉਣ ਦੀ ਕਾਰਵਾਈ ਤੇਜ਼ ਕਰ ਦਿੱਤੀ। ਯਾਤਰੀਆਂ ਨੇ ਯੂਏਈ ਸਰਕਾਰ ਅਤੇ ਏਅਰਲਾਈਨਾਂ ਵੱਲੋਂ ਕੀਤੇ ਗਏ ਸੁਰੱਖਿਆ ਅਤੇ ਰਹਾਇਸ਼ ਦੇ ਪ੍ਰਬੰਧਾਂ ਦੀ ਸਰਾਹਨਾ ਕੀਤੀ।
