ਨਿਊਜ਼ ਪੰਜਾਬ
28 ਫ਼ਰਵਰੀ 2026
ਬੋਲੀਵੀਆ ਦੇ ਸ਼ਹਿਰ ਐਲ ਆਲਟੋ ਵਿੱਚ ਅੱਜ ਸਵੇਰੇ (ਭਾਰਤੀ ਸਮੇਂ ਅਨੁਸਾਰ) ਇੱਕ ਏਅਰ ਫੋਰਸ ਹਰਕੂਲਸ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਅਤੇ 30 ਤੋਂ ਵੱਧ ਜ਼ਖਮੀ ਹੋਏ ਹਨ।
ਜਾਣਕਾਰੀ ਮੁਤਾਬਕ ਜਹਾਜ਼ ਦੇਸ਼ ਦੇ ਕੇਂਦਰੀ ਬੈਂਕ ਤੋਂ ਨਵੇਂ ਕਰੰਸੀ ਨੋਟ ਲੈ ਕੇ ਜਾ ਰਿਹਾ ਸੀ। ਖਰਾਬ ਮੌਸਮ ਕਾਰਨ ਜਹਾਜ਼ ਰਨਵੇਅ ਤੋਂ ਫਿਸਲ ਕੇ ਨੇੜਲੀ ਸੜਕ ‘ਤੇ ਜਾ ਟਕਰਾਇਆ, ਜਿਸ ਨਾਲ ਮੌਕੇ ‘ਤੇ ਅਫਰਾਤਫਰੀ ਮਚ ਗਈ। ਹਾਦਸੇ ਤੋਂ ਬਾਅਦ ਜਹਾਜ਼ ਦਾ ਮਲਬਾ, ਟੁੱਟੀਆਂ ਕਾਰਾਂ ਅਤੇ ਲਾਸ਼ਾਂ ਸੜਕ ‘ਤੇ ਖਿੰਡੀਆਂ ਹੋਈਆਂ ਦਿੱਖੀਆਂ, ਜਦਕਿ ਬੈਂਕ ਨੋਟ ਵੀ ਇਧਰ-ਉਧਰ ਫੈਲ ਗਏ, ਜਿਨ੍ਹਾਂ ਨੂੰ ਚੁੱਕਣ ਲਈ ਲੋਕ ਇਕੱਠੇ ਹੋ ਗਏ। ਸਥਿਤੀ ‘ਤੇ ਕਾਬੂ ਪਾਉਣ ਲਈ ਅਧਿਕਾਰੀਆਂ ਨੂੰ ਪਾਣੀ ਦੀਆਂ ਤੋਪਾਂ ਅਤੇ ਅੱਥਰੂ ਗੈਸ ਦੀ ਵਰਤੋਂ ਕਰਨੀ ਪਈ। ਹਾਦਸੇ ਤੋਂ ਬਾਅਦ ਹਵਾਈ ਅੱਡੇ ਨੂੰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ ਅਤੇ ਜਾਂਚ ਜਾਰੀ ਹੈ।
