ਈਰਾਨ ਵਿੱਚ ਫੌਜੀ ਹੈਲੀਕਾਪਟਰ ਸਬਜ਼ੀ ਮੰਡੀ ‘ਚ ਕਰੈਸ਼, 4 ਦੀ ਮੌਤ

ਨਿਊਜ਼ ਪੰਜਾਬ

24 ਫ਼ਰਵਰੀ 2026

ਇਹ ਘਟਨਾ ਮੰਗਲਵਾਰ 24 ਫਰਵਰੀ ਨੂੰ Iran ਦੇ ਕੇਂਦਰੀ ਹਿੱਸੇ ਵਿੱਚ ਸਥਿਤ ਦੋਰਚੇਹ ਕਸਬੇ ਵਿੱਚ ਵਾਪਰੀ, ਜੋ Isfahan Province ਵਿੱਚ ਪੈਂਦਾ ਹੈ। ਰਾਜਧਾਨੀ Tehran ਤੋਂ ਲਗਭਗ 330 ਕਿਲੋਮੀਟਰ ਦੂਰ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇਰਾਨੀ ਫੌਜ ਦਾ ਇੱਕ ਹੈਲੀਕਾਪਟਰ ਟ੍ਰੇਨਿੰਗ ਉਡਾਣ ਦੌਰਾਨ ਤਕਨੀਕੀ ਖਰਾਬੀ ਕਾਰਨ ਬੇਕਾਬੂ ਹੋ ਕੇ ਭੀੜ-ਭੜੱਕੇ ਵਾਲੀ ਫਲ ਅਤੇ ਸਬਜ਼ੀ ਮੰਡੀ ਵਿੱਚ ਜਾ ਡਿੱਗਿਆ।

ਹਾਦਸੇ ਨਾਲ ਮੰਡੀ ਵਿੱਚ ਹੜਕੰਪ ਮਚ ਗਿਆ ਅਤੇ ਵੱਡਾ ਮਾਲੀ ਤੇ ਜਾਨੀ ਨੁਕਸਾਨ ਹੋਇਆ। ਅਧਿਕਾਰਿਕ ਪੁਸ਼ਟੀ ਅਨੁਸਾਰ ਇਸ ਦੁੱਖਦਾਈ ਘਟਨਾ ਵਿੱਚ ਹੈਲੀਕਾਪਟਰ ਦੇ ਪਾਇਲਟ ਅਤੇ ਕੋ-ਪਾਇਲਟ ਸਮੇਤ 4 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ 2 ਆਮ ਨਾਗਰਿਕ ਵੀ ਸ਼ਾਮਲ ਹਨ। ਕਈ ਲੋਕ ਜ਼ਖਮੀ ਹੋਣ ਦੀ ਵੀ ਸੂਚਨਾ ਹੈ।ਘਟਨਾ ਤੋਂ ਬਾਅਦ ਪ੍ਰਸ਼ਾਸਨ ਨੇ ਇਲਾਕੇ ਨੂੰ ਘੇਰ ਕੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਧੂੰਏਂ ਅਤੇ ਮਲਬੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।

ਗੌਰਤਲਬ ਹੈ ਕਿ ਇਸਫਾਹਨ ਸੂਬੇ ਵਿੱਚ ਇਰਾਨ ਦਾ ਇੱਕ ਮਹੱਤਵਪੂਰਨ ਹਵਾਈ ਅੱਡਾ ਅਤੇ ਪ੍ਰਮਾਣੂ ਕੇਂਦਰ ਵੀ ਸਥਿਤ ਹੈ। ਮਾਹਿਰਾਂ ਮੁਤਾਬਕ ਪੱਛਮੀ ਦੇਸ਼ਾਂ ਵੱਲੋਂ ਲਗਾਈਆਂ ਪਾਬੰਦੀਆਂ ਕਾਰਨ ਜਹਾਜ਼ਾਂ ਦੇ ਪੁਰਜ਼ੇ ਪ੍ਰਾਪਤ ਕਰਨ ਵਿੱਚ ਮੁਸ਼ਕਲਾਂ ਆ ਰਹੀਆਂ ਹਨ, ਜਿਸ ਕਰਕੇ ਪੁਰਾਣੇ ਹੋ ਚੁੱਕੇ ਵਿਮਾਨ ਲਗਾਤਾਰ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ।ਇਸ ਤੋਂ ਪਹਿਲਾਂ ਹਮਦਾਨ ਸ਼ਹਿਰ ਕੋਲ ਇੱਕ F-4 ਜੈੱਟ ਵੀ ਕਰੈਸ਼ ਹੋਇਆ ਸੀ, ਜਿਸ ਨਾਲ ਚਿੰਤਾ ਹੋਰ ਵੱਧ ਗਈ ਹੈ।