ਸਮਾਣਾ ‘ਚ ਪੁਲਿਸ-ਕਿਸਾਨ ਝੜਪ, ਬੀਕੇਯੂ ਸਿੱਧੂਪੁਰ ਦੇ ਆਗੂ ਗ੍ਰਿਫਤਾਰ, ਟਰੈਕਟਰ-ਟਰਾਲੀਆਂ ਥਾਣੇ ਲਿਆਂਦੀਆਂ

ਨਿਊਜ਼ ਪੰਜਾਬ

24 ਫ਼ਰਵਰੀ 2026

ਸਮਾਣਾ ’ਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਪੰਜਾਬ ਪੁਲਿਸ ਅਤੇ ਕਿਸਾਨਾਂ ਵਿਚਾਲੇ ਝੜਪ ਹੋਈ। ਮਿਲੀ ਜਾਣਕਾਰੀ ਮੁਤਾਬਿਕ ਸਮਾਣਾ ’ਚ ਧਰਮ ਯੁੱਧ ਮੋਰਚੇ ’ਚ ਸ਼ਾਮਲ ਹੋਣ ਦੇ ਲਈ ਕਿਸਾਨ ਜਾ ਰਹੇ ਸੀ ਜਿਨ੍ਹਾਂ ਨੂੰ ਰੋਕਣ ਦੇ ਲਈ ਵੱਡੀ ਗਿਣਤੀ ’ਚ ਪੁਲਿਸ ਤੈਨਾਤ ਸੀ। ਜਿਨ੍ਹਾਂ ਦੀ ਕਿਸਾਨਾਂ ਨਾਲ ਝੜਪ ਹੋਈ।

ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਨੇ ਐਕਸ਼ਨ ਲੈਂਦੇ ਹੋਏ ਟਰੈਕਟਰ-ਟਰਾਲੀਆਂ ਸਣੇ ਕਿਸਾਨਾਂ ਨੂੰ ਥਾਣੇ ਲਿਜਾਇਆ ਗਿਆ। ਸਮਾਣਾ ਧਰਮ ਯੁੱਧ ਮੋਰਚੇ ’ਤੇ ਜਾ ਰਹੇ ਬੀਕੇਯੂ ਸਿੱਧੂਪੁਰ ਦੇ ਆਗੂ ਤੇ ਵਰਕਰ ਭਵਾਨੀਗੜ੍ਹ ਨੇੜੇ ਪੁਲਿਸ ਨੇ ਗ੍ਰਿਫਤਾਰ ਕੀਤੇ ਹਨ।