ਨਿਊਜ਼ ਪੰਜਾਬ
24 ਫ਼ਰਵਰੀ 2026
ਦਿੱਲੀ ਵਿੱਚ ਏ.ਆਈ. ਇਮਪੈਕਟ ਸਮਿਟ ਦੌਰਾਨ ਹੋਏ ਹੰਗਾਮੇ ਦੇ ਮਾਮਲੇ ਵਿੱਚ ਇੰਡੀਅਨ ਯੂਥ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ Uday Bhanu Chib ਨੂੰ Delhi Police ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਨੂੰ 23 ਫਰਵਰੀ ਨੂੰ ਪੁੱਛਗਿੱਛ ਲਈ ਤਲਬ ਕੀਤਾ ਗਿਆ ਸੀ ਅਤੇ ਕਰੀਬ 20 ਘੰਟੇ ਪੁੱਛਗਿੱਛ ਤੋਂ ਬਾਅਦ ਕਾਰਵਾਈ ਕੀਤੀ ਗਈ। ਇਸ ਮਾਮਲੇ ਵਿੱਚ Gwalior ਤੋਂ ਤਿੰਨ ਕਾਂਗਰਸੀ ਆਗੂਆਂ ਸਮੇਤ ਹੁਣ ਤੱਕ ਕੁੱਲ ਅੱਠ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ। ਯੂਥ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਸ਼ੇਸ਼ ਨਾਰਾਇਣ ਓਝਾ ਨੇ ਦਾਅਵਾ ਕੀਤਾ ਕਿ ਸੰਮੇਲਨ ਦੌਰਾਨ ਵਿਰੋਧ ਕਰਨ ਵਾਲਿਆਂ ਨੂੰ ਰਾਸ਼ਟਰ ਵਿਰੋਧੀ ਕਹਿਣਾ ਬ੍ਰਿਟਿਸ਼ ਦੌਰ ਦੀ ਰਣਨੀਤੀ ਵਰਗਾ ਹੈ। ਦਰਅਸਲ 20 ਫਰਵਰੀ ਨੂੰ 11 ਯੂਥ ਕਾਂਗਰਸ ਮੈਂਬਰਾਂ ਨੇ ਭਾਰਤ ਮੰਡਪਮ ਵਿੱਚ ਹੋਏ ਏ.ਆਈ. ਸੰਮੇਲਨ ਦੌਰਾਨ ਬਿਨਾਂ ਕਮੀਜ਼ਾਂ ਦਾਖਲ ਹੋ ਕੇ Narendra Modi ਦੀ ਤਸਵੀਰ ਵਾਲੀਆਂ ਟੀ-ਸ਼ਰਟਾਂ ਲਹਿਰਾਈਆਂ ਅਤੇ ਨਾਅਰੇਬਾਜ਼ੀ ਕੀਤੀ, ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ।
