ਪਾਕਿਸਤਾਨ ਵੱਲੋਂ ਅਫਗਾਨਿਸਤਾਨ ‘ਚ ਹਵਾਈ ਹਮਲੇ, ਅੱਤਵਾਦੀ ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ, 28 ਲੋਕਾ ਦੀ ਮੌਤ 

ਨਿਊਜ਼ ਪੰਜਾਬ

22 ਫ਼ਰਵਰੀ 2026

ਪਾਕਿਸਤਾਨ ਨੇ ਐਤਵਾਰ ਸਵੇਰੇ ਅਫਗਾਨਿਸਤਾਨ ਦੇ ਅੰਦਰ ਕਈ ਥਾਵਾਂ ‘ਤੇ ਹਵਾਈ ਹਮਲੇ ਕਰਦੇ ਹੋਏ ਦਾਅਵਾ ਕੀਤਾ ਕਿ ਇਹ ਕਾਰਵਾਈ ਅੱਤਵਾਦੀ ਟਿਕਾਣਿਆਂ ਖ਼ਿਲਾਫ਼ ਕੀਤੀ ਗਈ ਹੈ। ਸੂਤਰਾਂ ਮੁਤਾਬਕ ਇਨ੍ਹਾਂ ਹਮਲਿਆਂ ਵਿੱਚ ਘੱਟੋ-ਘੱਟ 28 ਟੀਟੀਪੀ (ਤਹਰੀਕ-ਏ-ਤਾਲਿਬਾਨ ਪਾਕਿਸਤਾਨ) ਲੜਾਕੇ ਮਾਰੇ ਗਏ ਹਨ।

ਅਫਗਾਨ ਮੀਡੀਆ ਰਿਪੋਰਟਾਂ ਅਨੁਸਾਰ ਪਾਕਿਸਤਾਨੀ ਲੜਾਕੂ ਜਹਾਜ਼ਾਂ ਨੇ ਪਕਤਿਕਾ ਸੂਬੇ ਦੇ ਬਰਮਲ ਅਤੇ ਉਰਗੁਨ ਜ਼ਿਲ੍ਹਿਆਂ ਦੇ ਨਾਲ-ਨਾਲ ਨੰਗਰਹਾਰ ਸੂਬੇ ਦੇ ਖੋਗਿਆਨੀ, ਘਨੀ ਖੋਲ ਅਤੇ ਬੇਹਸੂਦ ਖੇਤਰਾਂ ਵਿੱਚ ਵੀ ਬੰਬਾਰੀ ਕੀਤੀ। ਕਾਬੁਲ ਵਿੱਚ ਤਾਲਿਬਾਨ ਪ੍ਰਸ਼ਾਸਨ ਵੱਲੋਂ ਅਜੇ ਤੱਕ ਇਸ ਸਬੰਧੀ ਕੋਈ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ। ਰਿਪੋਰਟਾਂ ਵਿੱਚ ਦੱਸਿਆ ਗਿਆ ਹੈ ਕਿ ਕੁਝ ਨਿਸ਼ਾਨਿਆਂ ਵਿੱਚ ਨਾਗਰਿਕ ਘਰ ਅਤੇ ਇੱਕ ਮਦਰੱਸਾ ਵੀ ਸ਼ਾਮਲ ਹਨ, ਜਿੱਥੇ ਮਿਜ਼ਾਈਲ ਹਮਲੇ ਹੋਣ ਦੀ ਜਾਣਕਾਰੀ ਮਿਲੀ ਹੈ। ਕੁੱਲ ਮਿਲਾ ਕੇ ਅੱਠ ਵੱਖ-ਵੱਖ ਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਦੱਸਿਆ ਜਾ ਰਿਹਾ ਹੈ।