ਨਿਊਜ਼ ਪੰਜਾਬ
19 ਫ਼ਰਵਰੀ 2026
ਪੰਜਾਬ ਵਿੱਚ 1,463.95 ਕਰੋੜ ਰੁਪਏ ਦੀ ਲਾਗਤ ਨਾਲ 6 ਲੇਨ ਐਕਸੈੱਸ-ਕੰਟ੍ਰੋਲਡ ਗ੍ਰੀਨਫੀਲਡ ਸਪਰ ਬਣਾਉਣ ਨੂੰ ਕੇਂਦਰ ਸਰਕਾਰ ਵੱਲੋਂ ਮਨਜ਼ੂਰੀ ਮਿਲ ਗਈ ਹੈ। ਇਹ ਸਪਰ National Highway 205A ਦੇ ਅੰਬਾਲਾ-ਚੰਡੀਗੜ੍ਹ ਸੈਕਸ਼ਨ ਨੂੰ ਜ਼ੀਰਕਪੁਰ ਬਾਈਪਾਸ ਨਾਲ ਜੋੜੇਗਾ ਅਤੇ ਟ੍ਰਾਈਸਿਟੀ ਰਿੰਗ ਰੋਡ ਪ੍ਰੋਜੈਕਟ ਦਾ ਮੁੱਖ ਹਿੱਸਾ ਹੋਵੇਗਾ।
ਕੇਂਦਰੀ ਸੜਕ ਆਵਾਜਾਈ ਮੰਤਰੀ Nitin Gadkari ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਇਸ ਕੋਰੀਡੋਰ ਨਾਲ ਮੋਹਾਲੀ, ਚੰਡੀਗੜ੍ਹ ਅਤੇ ਪੰਚਕੂਲਾ ਦੇ ਮੁੱਖ ਜੰਕਸ਼ਨਾਂ ‘ਤੇ ਲੱਗਣ ਵਾਲਾ ਟ੍ਰੈਫਿਕ ਜਾਮ ਘੱਟ ਹੋਵੇਗਾ।

ਨਵਾਂ ਸਪਰ ਭਾਰੀ ਵਾਹਨਾਂ ਨੂੰ ਸ਼ਹਿਰਾਂ ਵਿੱਚੋਂ ਲੰਘਣ ਦੀ ਬਜਾਏ ਬਾਹਰੋਂ ਡਾਇਵਰਟ ਕਰੇਗਾ, ਜਿਸ ਨਾਲ National Highway 44, National Highway 205A ਅਤੇ National Highway 152 ‘ਤੇ ਦਬਾਅ ਘਟੇਗਾ। ਰੋਜ਼ਾਨਾ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਸਫਰ ਸਮਾਂ ਵੀ ਘੱਟ ਹੋਵੇਗਾ।
ਇਹ ਪ੍ਰੋਜੈਕਟ ਖ਼ਾਸ ਕਰਕੇ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਖੇਤਰ ਲਈ ਗੇਮ-ਚੇਂਜਰ ਸਾਬਤ ਹੋਵੇਗਾ। ਸੈਰ-ਸਪਾਟਾ, ਵਪਾਰ ਅਤੇ ਖੇਤਰੀ ਆਰਥਿਕ ਵਿਕਾਸ ਨੂੰ ਨਵਾਂ ਹੁਲਾਰਾ ਮਿਲੇਗਾ।ਪ੍ਜੈਕਟ ਦੀ ਮਨਜ਼ੂਰੀ ‘ਤੇ ਕੇਂਦਰੀ ਰਾਜ ਮੰਤਰੀ Ravneet Singh Bittu ਨੇ ਪ੍ਰਧਾਨ ਮੰਤਰੀ Narendra Modi ਅਤੇ ਗ੍ਰਹਿ ਮੰਤਰੀ Amit Shah ਦਾ ਧੰਨਵਾਦ ਕੀਤਾ ਅਤੇ ਇਸਨੂੰ ਪੰਜਾਬ ਦੇ ਵਿਕਾਸ ਵੱਲ ਵੱਡਾ ਕਦਮ ਕਰਾਰ ਦਿੱਤਾ।
