ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਰੂਟੀਨ ਚੈਕਅੱਪ, ਫੋਰਟਿਸ ਵੱਲੋਂ ਮੈਡੀਕਲ ਬੁਲੇਟਿਨ ਜਾਰੀ

ਨਿਊਜ਼ ਪੰਜਾਬ

16 ਫ਼ਰਵਰੀ 2026

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੱਲ ਮੋਹਾਲੀ ਦੇ  Fortis Hospital Mohali ਵਿਚ ਰੂਟੀਨ ਚੈਕਅੱਪ ਲਈ ਪਹੁੰਚੇ। ਹਸਪਤਾਲ ਵੱਲੋਂ ਜਾਰੀ ਮੈਡੀਕਲ ਬੁਲੇਟਿਨ ਅਨੁਸਾਰ ਉਨ੍ਹਾਂ ਦੇ ਸਾਰੇ ਕਲੀਨਿਕਲ ਅਤੇ ਡਾਇਗੋਨਸਟਿਕ ਟੈਸਟ ਆਮ ਸੀਮਾਵਾਂ ਵਿੱਚ ਹਨ ਅਤੇ ਸਥਿਤੀ ਸਥਿਰ ਹੈ।

ਹਾਲਾਂਕਿ ਉਨ੍ਹਾਂ ਨੂੰ ਇਸ ਵੇਲੇ ਕੁਝ ਥਕਾਵਟ ਮਹਿਸੂਸ ਹੋ ਰਹੀ ਹੈ। ਬਹੁ-ਅਨੁਸ਼ਾਸਨੀ ਮੈਡੀਕਲ ਟੀਮ ਦੀ ਨਿਗਰਾਨੀ ਹੇਠ ਉਨ੍ਹਾਂ ਦੀ ਜਾਂਚ ਕੀਤੀ ਗਈ ਅਤੇ ਫਿਲਹਾਲ ਉਹ ਮਾਹਿਰ ਡਾਕਟਰਾਂ ਦੀ ਦੇਖਰੇਖ ਵਿੱਚ ਹਨ।