ਨਿਊਜ਼ ਪੰਜਾਬ
15 ਫ਼ਰਵਰੀ 2026
ਸ੍ਰੀ ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਕੇਦਾਰਨਾਥ ਮੰਦਰ ਦੇ ਕਪਾਟ 22 ਅਪ੍ਰੈਲ ਸਵੇਰੇ 8:00 ਵਜੇ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਜਾਣਗੇ। ਮਹਾਂਸ਼ਿਵਰਾਤਰੀ ਦੇ ਪਾਵਨ ਮੌਕੇ ਉਖੀਮਠ ਵਿਖੇ ਸਥਿਤ ਓਂਕਾਰੇਸ਼ਵਰ ਮੰਦਰ ਵਿੱਚ ਸਰਦੀਆਂ ਦੀ ਗੱਦੀ ਦੌਰਾਨ ਵਿਧੀਵਤ ਰਸਮਾਂ ਅਦਾ ਕਰਕੇ ਇਹ ਤਾਰੀਖ ਅੰਤਿਮ ਕੀਤੀ ਗਈ। ਹਰ ਸਾਲ ਸਰਦੀਆਂ ਵਿੱਚ ਕੇਦਾਰਨਾਥ ਧਾਮ ਦੇ ਕਪਾਟ ਬੰਦ ਹੋਣ ਤੋਂ ਬਾਅਦ ਭਗਵਾਨ ਕੇਦਾਰਨਾਥ ਦੀ ਪੂਜਾ ਉਖੀਮਠ ਵਿੱਚ ਕੀਤੀ ਜਾਂਦੀ ਹੈ। ਹੁਣ ਕਪਾਟ ਖੁਲ੍ਹਣ ਦੀ ਘੋਸ਼ਣਾ ਨਾਲ ਹੀ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਯਾਤਰਾ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ।
