ਕੇਜਰੀਵਾਲ ਭਲਕੇ ਜੰਤਰ-ਮੰਤਰ ਤੋਂ ਭਰਨਗੇ ਹੁੰਕਾਰ, ਅਦਾਲਤੀ ਰਾਹਤ ਮਗਰੋਂ ਪਹਿਲੀ ਵੱਡੀ ਜਨ ਸਭਾ

ਨਿਊਜ਼ ਪੰਜਾਬ

1 ਮਾਰਚ 2026

ਅਰਵਿੰਦ ਕੇਜਰੀਵਾਲ ਭਲਕੇ ਦਿੱਲੀ ਦੇ ਇਤਿਹਾਸਕ ਜੰਤਰ ਮੰਤਰ ਵਿਖੇ ਇਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਨਗੇ। ਲੰਬੇ ਸਮੇਂ ਤੋਂ ਚੱਲ ਰਹੀ ਖਿੱਚੋਤਾਣ ਤੋਂ ਬਾਅਦ ਦਿੱਲੀ ਪੁਲਿਸ ਵੱਲੋਂ ਰੈਲੀ ਲਈ ਆਖਿਰਕਾਰ ਇਜਾਜ਼ਤ ਦੇ ਦਿੱਤੀ ਗਈ ਹੈ, ਜਿਸ ਨਾਲ ਇਹ ਪ੍ਰੋਗਰਾਮ ਆਪਣੇ ਨਿਰਧਾਰਿਤ ਸਮੇਂ ਅਤੇ ਸਥਾਨ ’ਤੇ ਹੋਵੇਗਾ। ਅਦਾਲਤ ਵੱਲੋਂ ਫਰਜ਼ੀ ਕੇਸ ਰੱਦ ਕੀਤੇ ਜਾਣ ਮਗਰੋਂ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਕੇਜਰੀਵਾਲ ਸਿੱਧੇ ਤੌਰ ’ਤੇ ਜਨਤਾ ਨਾਲ ਰੂ-ਬ-ਰੂ ਹੋਣਗੇ। ਪਾਰਟੀ ਸੂਤਰਾਂ ਮੁਤਾਬਕ, ਉਹ ਭਾਰਤੀ ਜਨਤਾ ਪਾਰਟੀ ਉੱਤੇ ਲਗੇ ਕਥਿਤ ਸਾਜ਼ਿਸ਼ੀ ਇਲਜ਼ਾਮਾਂ ਬਾਰੇ ਖੁਲਾਸੇ ਕਰ ਸਕਦੇ ਹਨ। ਰੈਲੀ ਨੂੰ ਸਫਲ ਬਣਾਉਣ ਲਈ Aam Aadmi Party ਵੱਲੋਂ ਵੱਡੇ ਪੱਧਰ ’ਤੇ ਤਿਆਰੀਆਂ ਕੀਤੀਆਂ ਗਈਆਂ ਹਨ ਅਤੇ ਪੰਜਾਬ, ਦਿੱਲੀ, ਗੁਜਰਾਤ ਤੇ ਗੋਆ ਸਮੇਤ ਦੇਸ਼ ਭਰ ਤੋਂ ਆਗੂਆਂ ਅਤੇ ਹਜ਼ਾਰਾਂ ਵਰਕਰਾਂ ਦੇ ਪਹੁੰਚਣ ਦੀ ਉਮੀਦ ਹੈ। ਸੁਰੱਖਿਆ ਦੇ ਮੱਦੇਨਜ਼ਰ ਇਲਾਕੇ ’ਚ ਸਖ਼ਤ ਪ੍ਰਬੰਧ ਕੀਤੇ ਗਏ ਹਨ।