ਨਿਊਜ਼ ਪੰਜਾਬ
14 ਫ਼ਰਵਰੀ 2026
ਮਾਨਸਾ ਦੇ SSP ਦਫ਼ਤਰ ਦੇ ਬਾਹਰ ਹੋਏ ਧਰਨੇ ਮਗਰੋਂ ਬਲਕੌਰ ਸਿੰਘ ਵੱਲੋਂ ਇੱਕ ਭਾਵੁਕ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਇਹ ਧਰਨਾ ਕਿਸੇ ਪਹਿਲਾਂ ਤੋਂ ਬਣਾਈ ਯੋਜਨਾ ਦਾ ਹਿੱਸਾ ਨਹੀਂ ਸੀ ਅਤੇ ਨਾ ਹੀ ਕਿਸੇ ਨੂੰ ਸੱਦਾ ਦਿੱਤਾ ਗਿਆ ਸੀ, ਸਗੋਂ ਉਸ ਵੇਲੇ ਇਨਸਾਫ਼ ਦੀ ਲੋੜ ਮਹਿਸੂਸ ਕਰਦੇ ਹੋਏ ਤੁਰੰਤ ਲਿਆ ਗਿਆ ਫ਼ੈਸਲਾ ਸੀ। ਉਨ੍ਹਾਂ ਦੇ ਮੁਤਾਬਕ ਦੇਸ਼-ਵਿਦੇਸ਼ ਤੋਂ ਮਿਲਿਆ ਪਿਆਰ ਅਤੇ ਸਹਿਯੋਗ ਉਨ੍ਹਾਂ ਲਈ ਦੁਆ ਵਰਗਾ ਹੈ ਅਤੇ ਉਹ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਹਨ ਜੋ ਸਿੱਧੂ ਦੇ ਨਾਮ ਨਹੀਂ, ਸਿੱਧੂ ਦੇ ਸੱਚ ਨਾਲ ਖੜ੍ਹੇ ਰਹੇ।

ਇਸਦੇ ਨਾਲ ਹੀ ਉਨ੍ਹਾਂ ਨੇ ਦਰਦ ਭਰੇ ਲਹਿਜ਼ੇ ਵਿੱਚ ਕਿਹਾ ਕਿ ਜਿਹੜੇ ਲੋਕ ਸਿੱਧੂ ਦੇ ਜੀਵਨ ਦੌਰਾਨ ਨੇੜੇ ਰਹਿੰਦੇ ਸਨ ਅਤੇ ਉਸਦੇ ਨਾਮ ਨਾਲ ਆਪਣੀ ਪਹਿਚਾਣ ਜੋੜਦੇ ਰਹੇ, ਉਹ ਅੱਜ ਇਨਸਾਫ਼ ਦੀ ਇਸ ਘੜੀ ਵਿੱਚ ਨਜ਼ਰ ਨਹੀਂ ਆ ਰਹੇ। ਬਲਕੌਰ ਸਿੰਘ ਨੇ ਦ੍ਰਿੜ੍ਹਤਾ ਨਾਲ ਕਿਹਾ ਕਿ ਉਹ ਇਨਸਾਫ਼ ਲੈ ਕੇ ਰਹਿਣਗੇ ਅਤੇ ਸਿੱਧੂ ਦੀ ਅਮਾਨਤ ਨੂੰ ਕਦੇ ਮਿਟਣ ਨਹੀਂ ਦੇਣਗੇ।
