ਛੱਤੀਸਗੜ੍ਹ ਦੇ ਧਮਤਰੀ ‘ਚ ਭਿਆਨਕ ਸੜਕ ਹਾਦਸਾ: 3 CRPF ਜਵਾਨਾਂ ਸਮੇਤ 4 ਦੀ ਮੌਤ

ਨਿਊਜ਼ ਪੰਜਾਬ

14 ਫ਼ਰਵਰੀ 2026

ਛੱਤੀਸਗੜ੍ਹ ਦੇ ਧਮਤਰੀ ਸੜਕ ਹਾਦਸੇ ਵਿਚ 3 ਸੀਆਰਪੀਐਫ ਜਵਾਨਾਂ ਅਤੇ 1 ਕਾਰ ਡਰਾਈਵਰ ਦੀ ਮੌਤ ਹੋ ਗਈ।ਸਿਵਲ ਸਰਜਨ ਅਭਿਸ਼ੇਕ ਟੋਂਡਰ ਨੇ ਕਿਹਾ, , “ਸਾਨੂੰ ਸੂਚਨਾ ਮਿਲੀ ਕਿ ਸੀਆਰਪੀਐਫ ਜਵਾਨ ਜਗਦਲਪੁਰ ਤੋਂ ਰਾਏਪੁਰ ਜਾ ਰਹੇ ਸਨ। ਧਮਤਰੀ ਨੇੜੇ ਖਾਪਰੀ ਸੜਕ ‘ਤੇ ਉਨ੍ਹਾਂ ਦੀ ਗੱਡੀ ਇਕ ਕਾਰ ਨਾਲ ਟਕਰਾ ਗਈ। 2 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ 2 ਦੀ ਹਸਪਤਾਲ ਜਾਂਦੇ ਸਮੇਂ ਮੌਤ ਹੋ ਗਈ। ਕੁੱਲ 4 ਲੋਕਾਂ ਦੀ ਮੌਤ ਹੋ ਗਈ। ਇਕ ਵਿਅਕਤੀ ਜ਼ਖ਼ਮੀ ਹੈ ਅਤੇ ਇਸ ਵੇਲੇ ਹਸਪਤਾਲ ਵਿਚ ਇਲਾਜ ਅਧੀਨ ਹੈ…”।