ਨਿਊਜ਼ ਪੰਜਾਬ
8 ਫ਼ਰਵਰੀ 2026
ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਲੁਧਿਆਣਾ ਸਾਊਥ ਤੋਂ ਵਿਧਾਇਕਾ ਰਾਜਿੰਦਰਪਾਲ ਕੌਰ ਛੀਨਾ ਦੇ ਪਤੀ ਹਰਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਡਾਬਾ ਦੀ ਪੁਲਿਸ ਨੇ ਉਨ੍ਹਾਂ ਦੀ ਨੂੰਹ ਸਮੇਤ 8 ਲੋਕਾਂ ਖ਼ਿਲਾਫ਼ ਅਮਾਨਤ ਵਿੱਚ ਖ਼ਿਆਨਤ ਤੇ ਧੋਖਾਧੜੀ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਹੈ।
ਸ਼ਿਕਾਇਤ ਅਨੁਸਾਰ ਨਵਨੀਤ ਕੌਰ ਉਨ੍ਹਾਂ ਦੇ ਪੁੱਤਰ ਨਵਕਿਰਨਜੀਤ ਸਿੰਘ ਨੂੰ ਸਪਾਊਸ ਵੀਜ਼ਾ ’ਤੇ ਆਸਟ੍ਰੇਲੀਆ ਲੈ ਗਈ, ਜਿੱਥੋਂ ਬਾਅਦ ਉਸ ਦੇ ਕਰੀਬੀਆਂ ਨੇ ਘਰੋਂ ਕਰੀਬ 20 ਤੋਲੇ ਸੋਨਾ ਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ। ਦੋਸ਼ ਹੈ ਕਿ ਸਟੱਡੀ ਵੀਜ਼ਾ ਅਤੇ ਪੀ.ਆਰ. ਦੇ ਵਾਅਦਿਆਂ ਦੇ ਨਾਂ ’ਤੇ ਪਰਿਵਾਰ ਤੋਂ ਲਗਭਗ 50 ਲੱਖ ਰੁਪਏ ਖਰਚ ਕਰਵਾਏ ਗਏ, ਪਰ ਬਾਅਦ ਵਿੱਚ ਨਵਨੀਤ ਕੌਰ ਨੇ ਆਪਣੇ ਪਤੀ ਦਾ ਨਾਮ ਆਸਟ੍ਰੇਲੀਆ ਵਿਚ ਚੱਲ ਰਹੇ ਕੇਸ ਤੋਂ ਕਟਵਾ ਦਿੱਤਾ ਅਤੇ ਉਸਨੂੰ ਵਿਚਕਾਰ ਛੱਡ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
