14 ਸਾਲਾ ਵੈਭਵ ਸੂਰਿਆਵੰਸ਼ੀ ਦਾ ਇਤਿਹਾਸਕ ਸੈਂਕੜਾ, ਅੰਡਰ-19 ਵਿਸ਼ਵ ਕੱਪ ਫਾਈਨਲ ਵਿੱਚ ਰਚਿਆ ਨਵਾਂ ਇਤਿਹਾਸ

ਨਿਊਜ਼ ਪੰਜਾਬ

6 ਫ਼ਰਵਰੀ 2026

ਭਾਰਤੀ ਨੋਜਵਾਨ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੇ ਅੰਡਰ-19 ਵਿਸ਼ਵ ਕੱਪ 2026 ਦੇ ਫਾਈਨਲ ਵਿੱਚ ਇੰਗਲੈਂਡ ਵਿਰੁੱਧ ਧਮਾਕੇਦਾਰ ਸੈਂਕੜਾ ਜੜ ਕੇ ਇਤਿਹਾਸ ਰਚ ਦਿੱਤਾ। ਸਿਰਫ਼ 14 ਸਾਲ 316 ਦਿਨ ਦੀ ਉਮਰ ਵਿੱਚ ਵੈਭਵ ਅੰਡਰ-19 ਵਿਸ਼ਵ ਕੱਪ ਦੇ ਫਾਈਨਲ ਵਿੱਚ ਸੈਂਕੜਾ ਲਗਾਉਣ ਵਾਲੇ ਸਭ ਤੋਂ ਨੌਜਵਾਨ ਬੱਲੇਬਾਜ਼ ਬਣ ਗਏ ਹਨ। ਸ਼ੁਰੂਆਤੀ ਝਟਕਿਆਂ ਤੋਂ ਬਾਅਦ ਉਨ੍ਹਾਂ ਨੇ ਪਾਰੀ ਨੂੰ ਸੰਭਾਲਿਆ ਅਤੇ ਗੇਅਰ ਬਦਲਦੇ ਹੀ ਅੰਗਰੇਜ਼ ਗੇਂਦਬਾਜ਼ਾਂ ’ਤੇ ਹਮਲਾ ਬੋਲ ਦਿੱਤਾ। ਵੈਭਵ ਨੇ 8 ਚੌਕੇ ਅਤੇ 8 ਛੱਕਿਆਂ ਦੀ ਮਦਦ ਨਾਲ ਸਿਰਫ਼ 65 ਗੇਂਦਾਂ ਵਿੱਚ ਆਪਣਾ ਸ਼ਾਨਦਾਰ ਸੈਂਕੜਾ ਪੂਰਾ ਕੀਤਾ, ਜੋ ਸੈਮੀਫਾਈਨਲ ਵਿੱਚ ਰਹਿ ਗਈ ਕਮੀ ਨੂੰ ਫਾਈਨਲ ਵਿੱਚ ਪੂਰਾ ਕਰਨ ਦਾ ਸ਼ਾਨਦਾਰ ਜਵਾਬ ਸੀ।