Marylebone Cricket Club ਦਾ ਵੱਡਾ ਐਲਾਨ, ਕ੍ਰਿਕਟ ਨਿਯਮਾਂ ਵਿੱਚ 73 ਬਦਲਾਅ ਅਕਤੂਬਰ 2026 ਤੋਂ ਲਾਗੂ

ਨਿਊਜ਼ ਪੰਜਾਬ

4 ਫ਼ਰਵਰੀ 2026

ਕ੍ਰਿਕਟ ਨੂੰ ਹੋਰ ਆਧੁਨਿਕ ਅਤੇ ਰੋਮਾਂਚਕ ਬਣਾਉਣ ਲਈ Marylebone Cricket Club (MCC) ਨੇ ਕ੍ਰਿਕਟ ਦੇ ਨਿਯਮਾਂ ਵਿੱਚ ਵੱਡੇ ਪੱਧਰ ‘ਤੇ ਤਬਦੀਲੀਆਂ ਕਰਨ ਦਾ ਐਲਾਨ ਕੀਤਾ ਹੈ। ਸਾਲ 2022 ਤੋਂ ਬਾਅਦ ਪਹਿਲੀ ਵਾਰ MCC ਵੱਲੋਂ ਇਕੱਠੇ 73 ਨਵੇਂ ਬਦਲਾਅ ਪੇਸ਼ ਕੀਤੇ ਗਏ ਹਨ, ਜੋ ਅਕਤੂਬਰ 2026 ਤੋਂ ਵਿਸ਼ਵ ਪੱਧਰ ‘ਤੇ ਲਾਗੂ ਹੋਣਗੇ। ਨਵੇਂ ਨਿਯਮਾਂ ਤਹਿਤ ਟੈਸਟ ਕ੍ਰਿਕਟ ਵਿੱਚ ਦਿਨ ਦਾ ਆਖਰੀ ਓਵਰ ਅਧੂਰਾ ਨਹੀਂ ਛੱਡਿਆ ਜਾਵੇਗਾ, ਜਦਕਿ ਵਿਕਟਕੀਪਿੰਗ ਅਤੇ ਨੋ-ਬਾਲ ਸਬੰਧੀ ਨਿਯਮਾਂ ਵਿੱਚ ਵੀ ਸਪੱਸ਼ਟਤਾ ਲਿਆਂਦੀ ਗਈ ਹੈ।

ਇਸਦੇ ਨਾਲ ਹੀ ਖੇਡ ਦੇ ਉਪਕਰਨਾਂ ਅਤੇ ਫੀਲਡਿੰਗ ਵਿੱਚ ਵੀ ਦਿਲਚਸਪ ਬਦਲਾਅ ਕੀਤੇ ਗਏ ਹਨ:

ਗੇਂਦਾਂ ਦੇ ਤਿੰਨ ਸਾਈਜ਼: ਹੁਣ ਪੁਰਸ਼ਾਂ, ਮਹਿਲਾਵਾਂ ਅਤੇ ਜੂਨੀਅਰ ਕ੍ਰਿਕਟ ਲਈ ਤਿੰਨ ਵੱਖ-ਵੱਖ ਆਕਾਰ ਦੀਆਂ ਗੇਂਦਾਂ (Size 1, 2, 3) ਦੀ ਵਰਤੋਂ ਕੀਤੀ ਜਾਵੇਗੀ। ਪੁਰਸ਼ਾਂ ਲਈ ਸਾਈਜ਼ 1 ਦੀ ਗੇਂਦ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

ਬਾਊਂਡਰੀ ‘ਤੇ ਹਵਾਈ ਕੈਚ: ਬਾਊਂਡਰੀ ਦੇ ਕਿਨਾਰੇ ਫੜੇ ਜਾਣ ਵਾਲੇ ਕੈਚਾਂ ਬਾਰੇ ਨਿਯਮ ਸਖ਼ਤ ਕਰ ਦਿੱਤਾ ਗਿਆ ਹੈ। ਹੁਣ ਕੋਈ ਖਿਡਾਰੀ ਹਵਾ ਵਿੱਚ ਉਛਲ ਕੇ ਬਾਊਂਡਰੀ ਤੋਂ ਬਾਹਰ ਰਹਿੰਦਿਆਂ ਗੇਂਦ ਨੂੰ ਸਿਰਫ਼ ਇੱਕ ਵਾਰ ਹੀ ਛੂਹ ਸਕਦਾ ਹੈ। ਜੇਕਰ ਉਹ ਦੁਬਾਰਾ ਹਵਾ ਵਿੱਚ ਹੀ ਗੇਂਦ ਨੂੰ ਛੂਹਣ ਦੀ ਕੋਸ਼ਿਸ਼ ਕਰਦਾ ਹੈ ਅਤੇ ਉਸਦਾ ਸੰਪਰਕ ਬਾਊਂਡਰੀ ਤੋਂ ਬਾਹਰ ਹੁੰਦਾ ਹੈ, ਤਾਂ ਇਸਨੂੰ ‘ਛੱਕਾ’ (ਬਾਊਂਡਰੀ) ਮੰਨਿਆ ਜਾਵੇਗਾ।

ਇਨ੍ਹਾਂ ਬਦਲਾਵਾਂ ਦਾ ਮੁੱਖ ਉਦੇਸ਼ ਖੇਡ ਨੂੰ ਤੇਜ਼ ਕਰਨਾ ਅਤੇ ਖਿਡਾਰੀਆਂ ਦੇ ਹੁਨਰ ਨੂੰ ਨਵੀਂ ਚੁਣੌਤੀ ਦੇਣਾ ਹੈ। ਕ੍ਰਿਕਟ ਪ੍ਰੇਮੀਆਂ ਲਈ 2026 ਦਾ ਸੀਜ਼ਨ ਕਾਫੀ ਰੋਮਾਂਚਕ ਹੋਣ ਵਾਲਾ ਹੈ ਕਿਉਂਕਿ ਇਨ੍ਹਾਂ ਨਿਯਮਾਂ ਨਾਲ ਰਣਨੀਤੀਆਂ ਵਿੱਚ ਵੱਡਾ ਫ਼ਰਕ ਦੇਖਣ ਨੂੰ ਮਿਲੇਗਾ।