ਨਿਊਜ਼ ਪੰਜਾਬ
27 ਜਨਵਰੀ 2026
ਬੈਂਕਿੰਗ ਖੇਤਰ ਦੇ ਅਧਿਕਾਰੀ ਅਤੇ ਕਲਰਕ ਅੱਜ 27 ਜਨਵਰੀ ਨੂੰ ਹੜਤਾਲ ‘ਤੇ ਹਨ। ਕਰਮਚਾਰੀ ਲੰਬੇ ਸਮੇਂ ਤੋਂ ਹਫ਼ਤੇ ਵਿੱਚ ਪੰਜ ਦਿਨ ਕੰਮਕਾਜ ਦੀ ਮੰਗ ਕਰ ਰਹੇ ਹਨ ਅਤੇ ਅੱਜ ਦੀ ਹੜਤਾਲ ਇਸੇ ਮੰਗ ਦੇ ਸਮਰਥਨ ਵਿੱਚ ਕੀਤੀ ਜਾ ਰਹੀ ਹੈ। ਸਟੇਟ ਬੈਂਕ ਆਫ਼ ਇੰਡੀਆ ਦੇ ਅਧਿਕਾਰੀ ਯੂਨੀਅਨ ਦੇ ਆਗੂ ਰਾਜੀਵ ਸਰਹਿੰਦੀ ਨੇ ਦੱਸਿਆ ਕਿ ਬੈਂਕਿੰਗ ਸਟਾਫ਼ ਪਟਿਆਲਾ ਵਿੱਚ ਸ਼ੇਰਾਂਵਾਲਾ ਗੇਟ ਨੇੜੇ ਐਸਬੀਆਈ ਦੇ ਮੁੱਖ ਦਫ਼ਤਰ ਸਾਹਮਣੇ ਧਰਨਾ ਦੇਵੇਗਾ। ਹੜਤਾਲ ਕਾਰਨ ਸਰਕਾਰੀ ਬੈਂਕਾਂ ਦੇ ਕੰਮਕਾਜ ‘ਤੇ ਅਸਰ ਪੈਣ ਦੀ ਸੰਭਾਵਨਾ ਹੈ, ਜਦਕਿ ਨਿੱਜੀ ਬੈਂਕ ਆਮ ਤਰੀਕੇ ਨਾਲ ਕੰਮ ਕਰਦੇ ਰਹਿਣਗੇ।
