ਲੁਧਿਆਣਾ, 23 ਜਨਵਰੀ – ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1 ਦੁੱਗਰੀ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੁਰਬ ਗੁਰੂਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਗੁਰਦੁਵਾਰਾ ਸਾਹਿਬ ਦੀ ਇਸਤ੍ਰੀ ਸਤਿਸੰਗ ਸਭਾ ਅਤੇ ਸੰਗਤਾਂ ਦੇ ਨਿੱਘੇ ਸ਼ਹਿਯੋਗ ਸਦਕਾ ਕਰਵਾਏ ਗਏ।ਜਿਨ੍ਹਾਂ ਵਿੱਚ ਪੰਥ ਪ੍ਰਸਿੱਧ ਕੀਰਤਨੀ ਜੱਥੇ ਅਤੇ ਪ੍ਰਚਾਰਕਾ ਨੇ ਹਾਜਰੀਆ ਭਰੀਆ। ਬਸੰਤ ਪੰਚਮੀ ਵਾਲੇ ਦਿਨ ਸਵੇਰੇ ਅਮ੍ਰਿਤ ਵੇਲੇ ਤੋਂ ਹੀ ਗੁਰਬਾਣੀ ਦਾ ਪ੍ਰਵਾਹ ਆਰੰਭ ਹੋਇਆ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂ ਪ੍ਰਕਾਸ ਸਥਾਨਾ ਤੇ ਸੁਸੋਭਤ ਕੀਤਾ ਗਿਆ ਅਤੇ ਨਿਤਨੇਮ ਅਤੇ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿੱਚ ਕਿਤੇ ਗਏ ਅਤੇ ਆਸਾ ਜੀ ਦੀ ਵਾਰ ਦੇ ਕੀਰਤਨ ਗੁਰੂ ਘਰ ਦੇ ਹਜੂਰੀ ਰਾਗੀ ਭਾਈ ਗਗਨਦੀਪ ਸਿੰਘ ਅਮਨਦੀਪ ਸਿੰਘ ਨੇ ਸੰਗਤਾਂ ਨੂੰ ਸ਼ਰਵਣ ਕਰਵਾਏ ਅਤੇ ਗਿਆਨੀ ਹਰਪ੍ਰੀਤ ਸਿੰਘ ਜੀ ਲੁਧਿਆਣੇ ਵਾਲੀਆ ਨੇ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਵਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੀਆਂ ਕੀਤੀਆਂ ਕੁਰਬਾਨੀਆਂ ਨੂੰ ਅੱਜ ਵੀ ਸਾਰਾ ਜਗਤ ਸੀਸ ਝਕਾਉਦਾ ਹੈ। ਅਤੇ ਉਨ੍ਹਾਂ ਦੇ ਵਿਆਹ ਪੁਰਬ ਵਾਰੇ ਦੱਸਿਆ ਕਿ ਬਸੰਤ ਪੰਚਵੀਂ ਦੇ ਦਿਨ ਗੁਰੂ ਸਾਹਿਬ ਦਾ ਵਿਆਹ ਮਾਤਾ ਜੀਤ ਕੌਰ ਜੀ ਦੇ ਨਾਲ ਹੋਇਆ ਇਸ ਨਗਰ ਦਾ ਨਾਮ ਆਪ ਗੁਰੂ ਸਾਹਿਬ ਜੀ ਨੇ ਗੁਰੂ ਕਾ ਲਹੋਰ ਰੱਖਿਆ।ਅਤੇ ਦੁਪਹਿਰ ਦੇ ਸਮਗਮਾਂ ਵਿੱਚ ਗੁਰਦੁਵਾਰਾ ਸਾਹਿਬ ਦੀ ਇਸਤ੍ਰੀ ਸਤਿਸੰਗ ਸਭਾ ਵੱਲੋਂ ਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਪੁਰਬ ਮਨਾਏ ਗਏ। ਜਿਸ ਵਿਚ ਗੁਰੂ ਘਰ ਦੀ ਇਸਤ੍ਰੀ ਸਤਿਸੰਗ ਸਭਾ ਵੱਲੋਂ ਸੁੱਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿੱਚ ਕੀਤੇ ਗਏ। ਅਤੇ ਬੀਬੀ ਦਵਿੰਦਰ ਕੌਰ ਬੀਬੀ ਅਮਨ ਕੌਰ ਰਵਿੰਦਰ ਕੌਰ ਢੱਲ, ਜਸਪਾਲ ਕੌਰ ਮਖਿਜਾ ਅਮ੍ਰਿਤਪਾਲ ਕੌਰ, ਮਨਮੀਤ ਕੌਰ, ਰਜਨੀੲੰਦਰ ਕੋਰ, ਅਤੇ ਸਤਨਾਮ ਕੌਰ ਨੇ ਕੀਰਤਨ ਦੀ ਸੇਵਾ ਨਿਭਾਈ ਅਤੇ ਬੀਬੀ ਦਵਿੰਦਰ ਕੌਰ ਅਮਨ ਕੌਰ ਨੇ ਚਾਰ ਲਾਵਾਂ ਦੇ ਕੀਰਤਨ ਵੀ ਕੀਤੇ ਗਏ। ਅਰਦਾਸ ਹੁਕਮਨਾਮੇ ਤੋਂ ਬਾਅਦ ਘਰਾਂ ਤੋਂ ਬਣਕੇ ਆਏ ਮਿੱਠੇ ਚਾਵਲਾ ਅਤੇ ਚਾਹ ਸਮੋਸੇ ਦਾ ਲੰਗਰ ਵੀ ਅਟੁੱਟ ਵਰਤਾਈਆ ਗਿਆ।ਭਾਰੀ ਗਿਣਤੀ ਵਿੱਚ ਸੰਗਤਾਂ ਨੇ ਸਮੂਲੀਅਤ ਕਰਕੇ ਇਲਾਹੀ ਬਾਣੀ ਦਾ ਕੀਰਤਨ ਅਤੇ ਕਥਾ ਦਾ ਆਨੰਦ ਮਾਣਿਆ ਅਤੇ ਆਪਣਾ ਜੀਵਨ ਸਫਲਾ ਕਿਤਾ। ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਨੇ ਆਈਆ ਸੰਗਤਾਂ ਦਾ ਧੰਨਵਾਦ ਕੀਤਾ ਕੀ ਏਨੀ ਬਾਰਿਸ਼ ਦੇ ਬਾਬਜੂਦ ਵੀ ਸੰਗਤਾਂ ਘਰਾਂ ਤੋਂ ਆਇਆਂ।ਅਤੇ ਸੰਗਤਾਂ ਨੂੰ ਬੇਨਤੀ ਕਰਦਿਆ ਕਿਹਾ ਕਿ ਵਧ ਤੋਂ ਵਧ ਗਿਣਤੀ ਵਿੱਚ ਸੰਗਤਾਂ ਸਮੇਂ ਸਿਰ ਨਤਮਸਤਕ ਹੋਕੇ ਕਥਾ ਅਤੇ ਕੀਰਤਨ ਦਾ ਆਨੰਦ ਮਾਣਿਆ ਕਰਨ ਅਤੇ ਆਪਣਾ ਜੀਵਨ ਸਫਲਾ ਕਰਨ ਵਾਸਤੇ ਪ੍ਰੇਰਿਤ ਕੀਤਾ। ਸੰਗਤਾਂ ਵਿੱਚ ਹਾਜ਼ਰ ਹੋਏ ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਸਰਬਜੀਤ ਸਿੰਘ ਚੱਗਰ ਬਲਬੀਰ ਸਿੰਘ ਬੀਬੀ ਦਵਿੰਦਰ ਕੌਰ, ਮਨਜੀਤ ਕੌਰ, ਕੁਲਜੀਤ ਕੌਰ ਕਰਮਜੀਤ ਕੌਰ ਜਸਪਾਲ ਕੌਰ ਮਖਿਜਾ ਰਵਿੰਦਰ ਕੌਰ ਢੱਲ, ਰਣਜੀਤ ਕੌਰ ਬੱਤਰਾ, ਮਨਮੀਤ ਕੌਰ ਅਮ੍ਰਿਤਪਾਲ ਕੌਰ, ਅਜੀਤ ਕੌਰ ਰਤਨ ਕੌਰ ਮਨਜੀਤ ਕੌਰ ਜਸਵਿੰਦਰ ਕੌਰ ਪਾਇਲ, ਨਿਰਮਲ ਕੌਰ ਪਾਇਲ,ਪਰਮਜੀਤ ਕੌਰ ਮਨਕੂ
ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1 ਦੁੱਗਰੀ ਵਿਖੇ ਇਸਤ੍ਰੀ ਸਤਿਸੰਗ ਸਭਾ ਵੱਲੋਂ ਕਰਵਾਏ ਗੁਰਮਤਿ ਸਮਾਗ਼ਮ – ਕੁਲਵਿੰਦਰ ਸਿੰਘ ਬੈਨੀਪਾਲ
