ਮੌਸਮ ਵਿਭਾਗ ਨੇ ਫ਼ੇਰ ਦੇ ਦਿੱਤੀ ਚੇਤਾਵਨੀ : ਤੇਜ਼ ਹਵਾਵਾਂ ਦੇ ਨਾਲ ਮੀਂਹ – ਕਿਹਾ ਕਦੋਂ ਤੇ ਕਿੱਥੇ ਗਰਜ਼ੇਗੀ ਬਿਜਲੀ ਅਤੇ ਵਧੇਗੀ ਠੰਢ

ਲੁਧਿਆਣਾ, 20 ਜਨਵਰੀ – ਅੱਜ ਪੰਜਾਬ ਦੇ ਬਹੁਤਿਆਂ ਇਲਾਕਿਆਂ ਵਿੱਚ ਦਿਨ ਵੇਲੇ ਮੌਸਮ ਸਾਫ਼ ਰਿਹਾ, ਧੁੰਦ ਦਾ ਪ੍ਰਭਾਵ ਘੱਟਣ ਤੋਂ ਬਾਅਦ ਸੂਰਜ਼ ਨੇ ਵੀ ਨਿੱਘ ਦਿੱਤੀ ਪਰ ਮੌਸਮ ਵਿਭਾਗ ਨੇ ਦੋ ਦਿਨ ਤੋਂ ਬਾਅਦ 22 ਜਨਵਰੀ ਤੋਂ ਸ਼ੁਰੂ ਹੋ ਕੇ ਚਾਰ ਦਿਨਾਂ ਲਈ ਸੂਬੇ ਲਈ ਮੀਂਹ ਅਤੇ ਕਈ ਇਲਾਕਿਆਂ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ, ਗਰਜ-ਤੂਫ਼ਾਨ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਪ੍ਰਗਟ ਕਰਦਿਆਂ ਚੇਤਾਵਨੀ ਜਾਰੀ ਕੀਤੀ ਹੈ।ਜਿਸ ਕਾਰਨ ਸੂਬੇ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ ਤਿੰਨ ਤੋਂ ਚਾਰ ਡਿਗਰੀ ਸੈਲਸੀਅਸ ਦੀ ਗਿਰਾਵਟ ਆ ਸਕਦੀ ਹੈ।ਅੰਮ੍ਰਿਤਸਰ ਸੂਬੇ ਵਿੱਚ ਸਭ ਤੋਂ ਠੰਡਾ ਰਿਹਾ,

ਸੋਮਵਾਰ ਨੂੰ ਵੀ ਸੂਬੇ ਵਿੱਚ ਤੇਜ਼ ਠੰਢ ਅਤੇ ਸੰਘਣੀ ਧੁੰਦ ਦੇ ਪ੍ਰਭਾਵ ਸਾਫ਼ ਦਿਖਾਈ ਦਿੱਤੇ ਪਰ ਦਿਨ ਵੇਲੇ ਸੂਰਜ਼ ਚਮਕਣ ਨਾਲ ਕਈ ਇਲਾਕਿਆਂ ਵਿੱਚ ਲੋਕਾਂ ਸੂਰਜ਼ ਦੀ ਨਿੱਘ ਦਾ ਆਨੰਦ ਮਾਣਿਆ।

ਅੰਮ੍ਰਿਤਸਰ ਸੂਬੇ ਵਿੱਚ ਸਭ ਤੋਂ ਠੰਡਾ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 2.9 ਡਿਗਰੀ ਸੈਲਸੀਅਸ ਰਿਹਾ, ਜੋ ਕਿ ਆਮ ਨਾਲੋਂ ਇੱਕ ਡਿਗਰੀ ਘੱਟ ਹੈ। ਸੰਘਣੀ ਧੁੰਦ ਕਾਰਨ ਅੰਮ੍ਰਿਤਸਰ ਵਿੱਚ ਦ੍ਰਿਸ਼ਟੀ ਜ਼ੀਰੋ ਰਹੀ, ਜਦੋਂ ਕਿ ਬਠਿੰਡਾ ਵਿੱਚ ਇਹ ਸਿਰਫ਼ 80 ਮੀਟਰ ਸੀ। ਸੂਬੇ ਵਿੱਚ ਔਸਤ ਘੱਟੋ-ਘੱਟ ਤਾਪਮਾਨ 0.7 ਡਿਗਰੀ ਵਧਿਆ, ਹਾਲਾਂਕਿ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਬਠਿੰਡਾ ਵਿੱਚ ਪਾਰਾ ਆਮ ਨਾਲੋਂ ਘੱਟ ਰਿਹਾ।

ਲੁਧਿਆਣਾ ਵਿੱਚ ਘੱਟੋ-ਘੱਟ ਤਾਪਮਾਨ 4.6 ਡਿਗਰੀ ਸੈਲਸੀਅਸ, ਪਟਿਆਲਾ ਵਿੱਚ 6.5, ਪਠਾਨਕੋਟ ਵਿੱਚ 4.7, ਬਠਿੰਡਾ ਵਿੱਚ 5.2, ਫਰੀਦਕੋਟ ਵਿੱਚ 3.4, ਗੁਰਦਾਸਪੁਰ ਵਿੱਚ 6.8, ਫਿਰੋਜ਼ਪੁਰ ਵਿੱਚ 5.7 ਅਤੇ ਰੂਪਨਗਰ ਵਿੱਚ 5.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਵੱਧ ਤੋਂ ਵੱਧ ਤਾਪਮਾਨ 1.4 ਡਿਗਰੀ ਸੈਲਸੀਅਸ ਵਧ ਕੇ ਆਮ ਨਾਲੋਂ 4.8 ਡਿਗਰੀ ਵੱਧ ਪਹੁੰਚ ਗਿਆ।