ਪੰਜਾਬੀ ਸਿਆਸਤ ’ਚ ਵੱਡੀ ਹਲਚਲ: ਜਗਮੀਤ ਸਿੰਘ ਬਰਾੜ ਤੇ ਚਰਨਜੀਤ ਸਿੰਘ ਬਰਾੜ BJP ’ਚ ਸ਼ਾਮਲ ਹੋਣ ਲਈ ਦਫ਼ਤਰ ਪਹੁੰਚੇ

ਨਿਊਜ਼ ਪੰਜਾਬ

16 ਜਨਵਰੀ 2026

ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਜਿਵੇਂ ਜਿਵੇਂ 2027 ਨਜ਼ਦੀਕ ਆ ਰਿਹਾ ਹੈ, ਪਾਰਟੀਆਂ ਵਿਚ ਉਮੀਦਵਾਰਾਂ ਦੀ ਅਦਲਾ-ਬਦਲੀ ਵੀ ਸ਼ੁਰੂ ਹੋ ਚੁੱਕੀ ਹੈ। ਸਿਆਸੀ ਹਲਚਲ ਤੇਜ ਹੋਈ। ਦੋ ਦਿੱਗਜ਼ ਆਗੂ ਭਾਜਪਾ ਵਿਚ ਸ਼ਾਮਲ ਹੋਣ ਜਾ ਰਹੇ ਹਨ। ਜਗਮੀਤ ਸਿੰਘ ਬਰਾੜ ਤੇ ਚਰਨਜੀਤ ਸਿੰਘ ਬਰਾੜ ਦੋਵੇਂ ਹੀ ਭਾਜਪਾ ਵਿਚ ਸ਼ਾਮਲ ਹੋਣ ਜਾ ਰਹੇ ਹਨ ਤੇ ਦੋਵੇਂ ਹੀ ਭਾਜਪਾ ਦੇ ਦਫਤਰ ਵਿਚ ਪਹੁੰਚ ਚੁੱਕੇ ਹਨ। ਦੱਸ ਦੇਈਏ ਕਿ ਚਰਨਜੀਤ ਸਿੰਘ ਬਰਾੜ ਨੇ ਅਜੇ 2 ਦਿਨ ਪਹਿਲਾਂ ਹੀ ਅਕਾਲੀ ਦਲ ਪੁਨਰ ਸੁਰਜੀਤ ਤੋਂ ਅਸਤੀਫਾ ਦਿੱਤਾ ਸੀ।