https://youtube.com/@liveFrontPage
ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1 ਦੁੱਗਰੀ ਵਿਖੇ ਮਾਘ ਮਹੀਨੇ ਦੀ ਆਰੰਬਤਾ ਅਤੇ ਜਪ ਤਪ ਸਮਾਗਮ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਗੁਰਦੁਵਾਰਾ ਸਾਹਿਬ ਦੀ ਇਸਤ੍ਰੀ ਸਤਿਸੰਗ ਸਭਾ ਦੀਆਂ ਬੀਬੀਆਂ ਅਤੇ ਸੰਗਤਾਂ ਦੇ ਨਿੱਘੇ ਸ਼ਹਿਯੋਗ ਸਦਕਾ ਕਰਵਾਇਆ ਗਿਆ। ਸਵੇਰੇ ਨਿਤਨੇਮ ਅਤੇ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿੱਚ, ਆਸਾ ਜੀ ਦੀ ਵਾਰ ਦਾ ਕੀਰਤਨ ਹਜ਼ੂਰੀ ਰਾਗੀ ਭਾਈ ਗਗਨਦੀਪ ਸਿੰਘ ਅਤੇ ਅਮਨਦੀਪ ਸਿੰਘ ਦੇ ਕੀਰਤਨੀ ਜੱਥੇ ਨੇ ਸੰਗਤਾਂ ਨੂੰ ਸ਼ਰਵਣ ਕਰਵਾਏ। ਅਤੇ ਮੀਤ ਗ੍ਰੰਥੀ ਗਿਆਨੀ ਮਹਿੰਦਰ ਸਿੰਘ ਲੁਧਿਆਣੇ ਵਾਲੀਆ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਸੰਗਤਾ ਨੂੰ ਮਾਘ ਮਹੀਨੇ ਦੀ ਸੰਗਰਾਂਦ ਦੀ ਮਹਤੱਤਾਂ ਵਾਰੇ ਚਾਨਣਾ ਪਾਇਆ ਅਤੇ 40 ਮੁਕਤਿਆਂ ਅਤੇ ਸਿੰਘਾਂ ਸਿੰਘਣੀਆਂ ਦੀਆਂ ਕੁਰਬਾਨੀਆਂ ਵਾਰੇ ਜਾਣੂ ਕਰਵਾਇਆ। ਜਪ ਤਪ ਸਮਾਗਮ ਦੁਪਹਿਰ 12 ਵਜੈ ਆਰੰਭ ਕੀਤਾ ਗਏ ਜਿਸ ਵਿੱਚ ਜਪੁਜੀ ਸਾਹਿਬ ਦੇ ਪੰਜ ਪਾਠ, ਚੋਪਈ ਸਾਹਿਬ ਦੇ 2 ਪਾਠ ਤੇ ਸੁਖਮਨੀ ਜੀ ਦੇ ਪਾਠ ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1 ਵਾਲੀ ਇਸਤ੍ਰੀ ਸਤਿਸੰਗ ਸਭਾ ਦੀਆ ਬੀਬੀਆਂ, ਦੇ ਕੀਰਤਨੀ ਜੱਥੇ ਨੇ ਇਲਾਹੀ ਬਾਣੀ ਦੇ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਜਸ ਨਾਲ ਜੋੜਿਆ ਅਤੇ ਸ਼ੰਗਤਾ ਨੇ ਭਾਰੀ ਗਿਣਤੀ ਵਿੱਚ ਸਮੂਲੀਅਤ ਕਰਕੇ ਇਲਾਹੀ ਬਾਣੀ ਦੇ ਕੀਰਤਨ ਸ੍ਰਵਣ ਕਰਕੇ ਆਪਣਾ ਜੀਵਨ ਸਫਲਾ ਕਿਤਾ।ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਨੇ ਆਈਆ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸੰਗਤਾਂ ਨੂੰ ਬੇਨਤੀ ਕੀਤੀ ਕਿ ਗੁਰੂ ਘਰ ਟਾਇਮ ਸਿਰ ਪਹੁੰਚਕੇ ਕੇ ਕੀਰਤਨ ਅਤੇ ਕਥਾ ਦਾ ਆਨੰਦ ਮਾਣਿਆ ਕਰਨ ਅਤੇ ਆਪਣਾ ਜੀਵਨ ਸਫਲਾ ਕੀਤਾ। ਅਤੇ ਅਰਦਾਸ ਹੁਕਮਨਾਮੇ ਉਪਰੰਤ ਗੁਰੂ ਕਾ ਲੰਗਰ ਅਟੁੱਟ ਵਰਤਾਈਆਂ । ਸੰਗਤਾਂ ਵਿੱਚ ਸ਼ਾਮਲ ਹੋਏ ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਚੈਅਰਮੈਨ ਬਲਜੀਤ ਸਿੰਘ ਸੇਠੀ ਪਰਮਿੰਦਰ ਸਿੰਘ ਕਰਤਾਰ ਸਿੰਘ ਬਰਾੜ ਦਰਸ਼ਨ ਸਿੰਘ ਜਗਮੋਹਨ ਸਿੰਘ ਸਰਬਜੀਤ ਸਿੰਘ ਚਗਰ ਮਲਕੀਤ ਸਿੰਘ ਯਸਪਾਲ ਸ਼ਿੰਘ ਗੁਰਦੀਪ ਸਿੰਘ ਕਾਲੜਾ ਰਜਿੰਦਰ ਸਿੰਘ ਭਾਟੀਆ ਜਗਮੋਹਨ ਸਿੰਘ ਬੀਬੀ ਮਨਜੀਤ ਕੌਰ ਬੀਬੀ ਕੁਲਜੀਤ ਕੌਰ ਬੀਬੀ ਸਿਮਰਨ ਕੌਰ ਅਮ੍ਰਿਤਪਾਲ ਕੌਰ ਬੀਬੀ ਬਲਵਿੰਦਰ ਕੌਰ ਬੱਤਰਾ ਬੀਬੀ ਕਰਮਜੀਤ ਕੌਰ ਰਵਿੰਦਰ ਕੌਰ ਰਹੈਜਾ ਬੀਬੀ ਦਵਿੰਦਰ ਕੌਰ ਬੀਬੀ ਜਸਪਾਲ ਕੌਰ ਮਖਿਜਾ ਸਰਬਜੀਤ ਕੌਰ ਗੁਰਪ੍ਰੀਤ ਕੌਰ ਖੁਰਾਨਾ, ਰਜਿੰਦਰ ਕੌਰ ਬੀਬੀ ਪਰਮਿੰਦਰ ਕੌਰ ਨਿਰਮਲ ਕੌਰ ਪਾਇਲ ਅਤੇ ਜਸਵਿੰਦਰ ਕੌਰ ਪਾਇਲ ਰਾਜਨੀਇੰਦਰ ਕੌਰ
