ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਵਿਖ਼ੇ ਬਾਬਾ ਬੁੱਢਾ ਜੀ ਦਰਬਾਰ ਹਾਲ ਦੇ ਵਿਸਥਾਰ ਲਈ ਲੈਂਟਰ ਪਾਉਣ ਦੀ ਕਾਰ ਸੇਵਾ 11 ਨੂੰ ਹੋਵੇਗੀ- ਇੰਦਰਜੀਤ ਸਿੰਘ ਮੱਕੜ

ਲੁਧਿਆਣਾ, 9 ਜਨਵਰੀ ( ਆਰ ਐਸ ਖ਼ਾਲਸਾ ) ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਦੀ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਨਿੱਘੇ ਸਹਿਯੋਗ ਦੇ ਨਾਲ ਮਹਾਨ ਤੱਪਸਵੀ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੂੰ ਸਮਰਪਿਤ ਪਾਵਨ ਅਸਥਾਨ ਦੇ ਦਰਬਾਰ ਹਾਲ ਨੂੰ ਵੱਡੇ ਕਰਨ ਦੀ ਆਰੰਭੀ ਗਈ ਕਾਰ ਸੇਵਾ ਬੜੀ ਤੇਜੀ ਨਾਲ ਚੱਲ ਰਹੀ ਹੈ ਅਤੇ ਦਰਬਾਰ ਹਾਲ ਦੇ ਵਿਸਥਾਰ ਲਈ ਬਣ ਰਹੇ ਨਵੇ ਭੋਰਾ ਸਾਹਿਬ ਦੇ ਲੈਂਟਰ ਪਾਉਣ ਦੀ ਕਾਰ ਸੇਵਾ ਮਿਤੀ 11ਜਨਵਰੀ ਨੂੰ ਸਵੇਰੇ ਬੜੇ ਉਤਸਾਹ ਨਾਲ ਕੀਤੀ ਜਾਵੇਗੀ! ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ.ਇੰਦਰਜੀਤ ਸਿੰਘ ਮੱਕੜ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਨੇ ਅੱਜ ਵਿਸੇਸ਼ ਤੌਰ ਤੇ ਗੱਲਬਾਤ ਕਰਦਿਆਂ ਹੋਇਆ ਕੀਤਾ! ਉਨ੍ਹਾਂ ਨੇ ਦੱਸਿਆ ਕਿ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਅਸਥਾਨ ਤੇ ਸੰਗਤਾਂ ਦੀ ਦਿਨ ਪ੍ਰਤੀ ਦਿਨ ਵੱਧ ਰਹੀ ਆਮਦ ਨੂੰ ਮੁੱਖ ਰੱਖਦਿਆ ਅਸਥਾਨ ਦੇ ਦਰਬਾਰ ਹਾਲ ਦਾ ਹੋਰ ਵਿਸਥਾਰ ਕਰਨ ਦਾ ਕਾਰਜ ਸੰਗਤਾਂ ਦੇ ਨਿੱਘੇ ਸਹਿਯੋਗ ਨਾਲ ਨਿਰੰਤਰ ਚੱਲ ਰਿਹਾ ਹੈ! ਉਨ੍ਹਾਂ ਨੇ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਪੂਰਜੋਰ ਬੇਨਤੀ ਕਰਦਿਆਂ ਹੋਇਆ ਕਿਹਾ ਕਿ ਨਵੇ ਬਣਨ ਵਾਲੇ ਭੋਰਾ ਸਾਹਿਬ ਦੀ ਛੱਤ ਦੇ ਲੈਟਰ ਪਾਉਣ ਦੀ ਕਾਰ ਸੇਵਾ ਵਿੱਚ ਉਹ ਆਪਣਾ ਹਰ ਪੱਖੋ ਨਿੱਘਾ ਸਹਿਯੋਗ ਪਾ ਕੇ ਕਾਰ ਸੇਵਾ ਵਿੱਚ ਸਾਮਲ ਹੋਣ!ਇਸ ਮੌਕੇ ਉਨ੍ਹਾਂ ਦੇ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਮੁੱਖ ਅਹੁਦੇਦਾਰ ਸ. ਰਜਿੰਦਰ ਸਿੰਘ ਡੰਗ ਤੇ ਅਵਤਾਰ ਸਿੰਘ ਬੀ. ਕੇ ਵਿਸੇਸ਼ ਤੌਰ ਤੇ ਹਾਜ਼ਰ ਸਨ!

**********