ਨਿਊਜ਼ ਪੰਜਾਬ
8 ਜਨਵਰੀ 2026
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਕੈਬਨਿਟ ਵਿੱਚ ਫੇਰਬਦਲ ਕਰਦਿਆਂ ਲੋਕਲ ਬਾਡੀਜ਼ ਮੰਤਰੀ ਰਹੇ ਰਵਜੋਤ ਸਿੰਘ ਤੋਂ ਇਹ ਵਿਭਾਗ ਵਾਪਸ ਲੈ ਕੇ ਉਨ੍ਹਾਂ ਨੂੰ ਐਨਆਰਆਈ ਵਿਭਾਗ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ। ਇਸ ਦੇ ਨਾਲ ਹੀ ਲੋਕਲ ਬਾਡੀਜ਼ ਵਿਭਾਗ ਹੁਣ ਸੰਜੀਵ ਅਰੋੜਾ ਨੂੰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਸੰਜੀਵ ਅਰੋੜਾ ਕੋਲ ਪਹਿਲਾਂ ਇੰਡਸਟਰੀ ਅਤੇ ਐਨਆਰਆਈ ਵਿਭਾਗ ਸਨ, ਜਿਨ੍ਹਾਂ ਵਿੱਚੋਂ ਹੁਣ ਐਨਆਰਆਈ ਵਿਭਾਗ ਰਵਜੋਤ ਸਿੰਘ ਨੂੰ ਦੇ ਦਿੱਤਾ ਗਿਆ ਹੈ।
