ਕਤਲ ਤੇ ਜਬਰ ਜਨਾਹ ਮਾਮਲੇ ’ਚ ਬੰਦ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ 40 ਦਿਨਾਂ ਦੀ ਪੈਰੋਲ ਮਨਜ਼ੂਰ, 1-2 ਦਿਨਾਂ ’ਚ ਜੇਲ੍ਹ ਤੋਂ ਬਾਹਰ ਆਉਣ ਦੀ ਸੰਭਾਵਨਾ

ਨਿਊਜ਼ ਪੰਜਾਬ

4 ਜਨਵਰੀ 2026

ਕਤਲ ਅਤੇ ਜਬਰ ਜਨਾਹ ਮਾਮਲੇ ‘ਚ ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਬੰਦ ਡੇਰਾ ਸੱਚਾ ਸੌਦਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਇਕ ਵਾਰ ਫਿਰ ਜ਼ੇਲ੍ਹ ਤੋਂ ਬਾਹਰ ਆਵੇਗਾ। ਰਾਮ ਰਹੀਮ ਦੀ 40 ਦਿਨਾਂ ਦੀ ਪੈਰੋਲ ਮਨਜ਼ੂਰ ਕਰ ਲਈ ਗਈ ਹੈ।  ਉਸ ਦੇ 1-2 ਦਿਨਾਂ ਵਿਚ ਬਾਹਰ ਆਉਣ ਦੀ ਸੰਭਾਵਨਾ। ਪੈਰੋਲ ਦੌਰਾਨ ਰਾਮ ਰਹੀਮ ਡੇਰਾ ਸਿਰਸਾ ਵਿਖੇ ਰਹੇਗਾ। ਇਸ ਤੋਂ ਪਹਿਲਾਂ ਰਾਮ ਰਹੀਮ ਨੂੰ ਅਗਸਤ ਮਹੀਨੇ ਵਿਚ 40 ਦਿਨਾਂ ਦੀ ਪੈਰੋਲ ਮਿਲੀ ਸੀ।