ਨਿਊਜ਼ ਪੰਜਾਬ
29 ਅਗਸਤ 2025
ਉੱਤਰਾਖੰਡ ਦੇ ਚਮੋਲੀ ਵਿੱਚ ਇਕ ਵਾਰ ਫਿਰ ਬਦਲ ਫਟਣ ਨਾਲ ਹਾਹਾਕਾਰ ਮਚ ਗਿਆ ਹੈ। ਬਦਲ ਫਟਣ ਕਾਰਨ ਮਕਾਨ ਅਤੇ ਗੋਸ਼ਾਲਾ ਡੁੱਬਣ ਦੀ ਖ਼ਬਰ ਹੈ। ਇਸ ਘਟਨਾ ਵਿੱਚ ਦੋ ਲੋਕ ਲਾਪਤਾ ਹਨ।ਪਿੰਡ ਵਿੱਚ ਹਰ ਥਾਂ ਮਲਬਾ ਅਤੇ ਤਬਾਹੀ ਦਾ ਮੰਜ਼ਰ ਦਿਖ ਰਿਹਾ ਹੈ। ਨਾਲ ਹੀ ਪਿੰਡ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪ੍ਰਸ਼ਾਸਕੀ ਟੀਮਾਂ ਰਾਹਤ ਅਤੇ ਬਚਾਅ ਕਾਰਜ ਵਿੱਚ ਲੱਗੀਆਂ ਹੋਈਆਂ ਹਨ। ਤਾਰਾ ਸਿੰਘ ਨਾਂ ਦੇ ਵਿਅਕਤੀ ਅਤੇ ਉਸ ਦੀ ਪਤਨੀ ਦੇ ਲਾਪਤਾ ਹੋਣ ਦੀ ਜਾਣਕਾਰੀ ਮਿਲੀ ਹੈ, ਜਿਸ ਨਾਲ ਪਰਿਵਾਰ ਵਿੱਚ ਕੋਹਰਾਮ ਮਚਿਆ ਹੈ। ਇਸ ਦੇ ਇਲਾਵਾ ਪਿੰਡ ਦੇ ਹੀ ਵਿਕ੍ਰਮ ਸਿੰਘ ਅਤੇ ਉਹਨਾਂ ਦੀ ਪਤਨੀ ਗੰਭੀਰ ਜ਼ਖ਼ਮੀ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪ੍ਰਸ਼ਾਸਨ ਨੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ।
ਇਸ ਮਲਬੇ ਦੀ ਚਪੇਟ ਵਿੱਚ ਇੱਕ ਗੋਸ਼ਾਲਾ ਵੀ ਆਈ ਹੈ। ਮਲਬੇ ਵਿੱਚ 15 ਤੋਂ 20 ਪਸ਼ੂਆਂ ਦੇ ਡੁੱਬਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਹਾਦਸੇ ਤੋਂ ਬਾਅਦ ਚਾਰੋ ਪਾਸੇ ਅਫਰਾ-ਤਫਰੀ ਦਾ ਮਾਹੌਲ ਹੈ।ਸੀਐੱਮ ਪੁਸ਼ਕਰ ਸਿੰਘ ਧਾਮੀ ਨੇ ਇਸ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਤੁਰੰਤ ਰਾਹਤ ਅਤੇ ਬਚਾਅ ਕਾਰਜ ਦੇ ਹੁਕਮ ਦਿੱਤੇ ਹਨ। ਰਾਹਤ ਟੀਮ ਮੌਕੇ ‘ਤੇ ਪਹੁੰਚ ਗਈ ਹੈ।
