ਗੁ.ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਤੋਂ 3 ਜਨਵਰੀ ਨੂੰ ਹੋਵੇਗਾ ਨਗਰ ਕੀਰਤਨ – ਭੁਪਿੰਦਰ ਸਿੰਘ ਭਿੰਦਾ

ਲੁਧਿਆਣਾ 29 ਦਸੰਬਰ – ( ਪ੍ਰਿਤਪਾਲ ਸਿੰਘ ਪਾਲੀ)- ਅਕਾਲੀ ਜੱਥਾ ਸ਼ਹਿਰੀ ਦੇ ਵੱਲੋਂ  ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਕੇਂਦਰੀ ਅਸਥਾਨ ਤੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦਸ਼ਮੇਸ਼ ਪਾਤਸ਼ਾਹ ਜੀ ਦੇ ਆਗਮਨ ਪੁਰਬ ਦੀ ਖੁਸ਼ੀ ਦੇ ਵਿੱਚ ਤਿੰਨ ਜਨਵਰੀ ਨੂੰ ਨਗਰ ਕੀਰਤਨ ਸਜਾਏ ਜਾਣਗੇ। ਇਸ ਸਬੰਧੀ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਤੌਰ ਤੇ ਅਕਾਲੀ ਜੱਥਾ ਲੁਧਿਆਣਾ ਸ਼ਹਿਰੀ ਦੇ ਆਗੂ ਸਾਹਿਬਾਨਾਂ, ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੋਰਨਾਂ ਸੰਗਤਾਂ ਦੀ ਹਾਜ਼ਰੀ ਦੇ ਵਿੱਚ ਨਗਰ ਕੀਰਤਨ ਸਬੰਧੀ ਸਲਾਹ ਮਸ਼ਵਰਾ ਕੀਤਾ ਗਿਆ। ਇਸ ਮੌਕੇ ਹੀਰਾ ਸਿੰਘ ਗਾਬੜੀਆ, ਸ਼ਰਨਜੀਤ ਸਿੰਘ ਢਿੱਲੋ, ਰਣਜੀਤ ਸਿੰਘ ਢਿੱਲੋ, ਭੁਪਿੰਦਰ ਸਿੰਘ ਭਿੰਦਾ, ਪਰਉਪਕਾਰ ਸਿੰਘ ਘੁੰਮਣ, ਗੁਰਦੁਆਰਾ ਕਮੇਟੀ ਪ੍ਰਧਾਨ ਗੁਰਮੀਤ ਸਿੰਘ, ਜਰਨੈਲ ਸਿੰਘ ਆਦਿ ਨੇ ਆਪਣੇ ਸੰਬੋਧਨ ਸਮੇਂ ਸੁਚੱਜੇ ਪ੍ਰਬੰਧ, ਇਕਜੁੱਟਤਾ, ਟਰੈਫਿਕ ਵਿਵਸਥਾ, ਲੰਗਰਾਂ ਲਈ ਵਰਤੇ ਜਾਣ ਵਾਲੇ ਜੂਠੇ ਡਿਸਪੋਜਬਲਾਂ ਦੀ ਸਾਫ ਸਫਾਈ ਆਦਿ ਵਲ ਖਾਸ ਧਿਆਨ ਦੇਣ ਦੀ ਗੱਲ ਕਰਦਿਆਂ ਕਿਹਾ ਕਿ ਇਸ ਨਗਰ ਕੀਰਤਨ ਦੌਰਾਨ ਸਾਰੇ ਧਰਮਾਂ ਦੀਆਂ ਸੰਗਤਾਂ ਨੂੰ ਨਾਲ ਲੈ ਕੇ ਚੱਲਿਆ ਜਾਵੇਗਾ। ਜਿਸ ਨਾਲ ਆਪਸੀ ਭਾਈਚਾਰਕ ਸਾਂਝ ਨੂੰ ਵਧਾਉਣ ਦਾ ਸੁਨੇਹਾ ਦਿੱਤਾ ਜਾਵੇਗਾ। ਜਿਸ ਦੌਰਾਨ ਸਮੁੱਚੇ ਆਗੂਆਂ ਨੇ ਇੱਕਜੁੱਟ ਹੋ ਕੇ ਕਿਹਾ ਕਿ ਸਾਰੀਆਂ ਸਭਾਵਾਂ ਨੂੰ ਨਾਲ ਲੈ ਕੇ ਇੱਕ ਸਾਂਝਾ ਨਗਰ ਕੀਰਤਨ ਇਸੇ ਸਥਾਨ ਤੋਂ ਕੱਢਣ ਦਾ ਉਪਰਾਲਾ ਕੀਤਾ ਜਾਵੇਗਾ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਰਸ਼ਪਾਲ ਸਿੰਘ ਫੌਜੀ ਅਤੇ ਸੁਖਦੇਵ ਡਿੰਪੀ ਦੇ ਵੱਲੋਂ ਨਿਭਾਈ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਬਾ ਅਜੀਤ ਸਿੰਘ, ਬੋਬੀ ਗਰਚਾ, ਹਰਚਰਨ ਸਿੰਘ ਗੋਹਲਵੜੀਆ, ਜੇ.ਜੇ ਅਰੋੜਾ, ਜਤਿੰਦਰ ਖਾਲਸਾ, ਜਸਦੀਪ ਸਿੰਘ ਕਾਉਂਕੇ, ਨੇਕ ਸਿੰਘ ਸੇਖੇਵਾਲ, ਬਲਜੀਤ ਸਿੰਘ ਛਤਵਾਲ, ਗੁਰਮੇਲ ਸਿੰਘ, ਸ਼ਮਸ਼ੇਰ ਸਿੰਘ ਗਰੇਵਾਲ, ਨਰੇਸ਼ ਧੀਂਗਾਨ, ਕੁਲਵਿੰਦਰ ਕਿੰਦਾ, ਰਾਜਵਿੰਦਰ ਸਿੰਘ ਮਾਂਗਟ, ਹਰਪ੍ਰੀਤ ਮੈਂਕਟ, ਸਤਨਾਮ ਸਿੰਘ ਕੈਲੇ, ਹਰਪ੍ਰੀਤ ਸਿੰਘ ਡੰਗ, ਜੀਵਨ ਧਵਨ,  ਕੁਲਦੀਪ ਗੁਰੂ, ਹਰਪਾਲ ਸਿੰਘ, ਸਰਬਜੀਤ ਸਿੰਘ �