ਮੁਹਾਲੀ ’ਚ ਹਾਈਕੋਰਟ ਦੇ ਸਾਬਕਾ ਐਡਵੋਕੇਟ ਜਨਰਲ ਦੀ ਪਤਨੀ ਦੀ ਗਲਾ ਘੁੱਟ ਕੇ ਕਤਲ 

ਨਿਊਜ਼ ਪੰਜਾਬ

30 ਦਸੰਬਰ 2025

ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਕ੍ਰਿਸ਼ਨ ਕੁਮਾਰ ਗੋਇਲ ਦੀ ਪਤਨੀ ਅਸ਼ੋਕ ਗੋਇਲ ਦੀ ਗਲਾ ਘੋਟ ਕੇ ਹੱਤਿਆ ਕਰ ਦਿੱਤੀ ਗਈ।ਮਿਲੀ ਜਾਣਕਾਰੀ ਮੁਤਾਬਿਕ ਚੋਰੀ ਦੀ ਮੰਸ਼ਾ ਨਾਲ ਅਣਪਛਾਤੇ ਵਿਅਕਤੀਆਂ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।

ਦੱਸ ਦਈਏ ਕਿ ਇਹ ਵਾਰਦਾਤ ਮੁਹਾਲੀ ਦੇ ਫੇਜ਼ 5 ’ਚ ਵਾਪਰੀ ਸੀ। ਜਿਸਦਾ ਪਰਿਵਾਰ ਵਿਦੇਸ਼ ’ਚ ਰਹਿੰਦਾ ਹੈ। ਉਸਦਾ ਪਤੀ ਵਕੀਲ ਅਤੇ ਉਹ ਆਪਣੇ ਧੀ ਕੋਲ ਵਿਦੇਸ਼ ਗਿਆ ਹੋਇਆ ਹੈ। ਇੱਥੇ ਉਹ ਆਪਣੇ ਘਰ ’ਚ ਇੱਕਲੀ ਸੀ। ਇਹ ਵਾਰਦਾਤ ਦੇਰ ਰਾਤ ਸਾਢੇ 11 ਵਜੇ ਵਾਪਰੀ।

ਮ੍ਰਿਤਕਾ ਦੀ ਪਛਾਣ 65 ਸਾਲਾਂ ਅਸ਼ੋਕ ਗੋਇਲ ਵਜੋਂ ਹੋਈ ਹੈ। ਜਿਸਦਾ ਅਣਪਛਾਤਿਆ ਨੇ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਘਟਨਾ ਨੂੰ ਅੰਜਾਮ ਦੇਣ ਦੌਰਾਨ ਨੌਕਰ ਨੂੰ ਕੁਰਸੀ ਨਾਲ ਬੰਨ੍ਹ ਕੇ ਮੌਕੇ ਤੋਂ ਫਰਾਰ ਹੋ ਗਏ। ਫਿਲਹਾਲ ਮੌਕੇ ’ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।